ਕਾਕਰੋਚ ਜਨਤਾ ਪਾਰਟੀ ਦੇ ਸੌਰਵ ਦਾਸ ਖਿ਼ਲਾਫ਼ ਲੁੱਕ-ਆਊਟ ਨੋਟਿਸ ਜਾਰੀ

0
31
Sourav Das

ਨਵੀਂ ਦਿੱਲੀ, 26 ਨਵੰਬਰ 2026 : ਭਾਰਤ ਦੇੇਸ਼ ਦੇ ਵਿਚ ਹਾਲ ਹੀ ਵਿਚ ਉਭਰ ਕੇ ਆਈ ਕਾਕਰੋਚ ਜਨਤਾ ਪਾਰਟੀ (Cockroach Janata Party) ਦੇ ਆਗੂ ਸੌਰਵ ਦਾਸ ਵਿਰੁੱਧ ਲੁਕ-ਆਉਟ ਨੋਟਿਸ ਜਾਰੀ ਕੀਤਾ ਹੈ ।

ਲੁਕ-ਆਉਟ ਨੋਟਿਸ ਦੇ ਚਲਦਿਆਂ ਸੌਰਵ ਦਾਸ ਨਹੀਂ ਕਰ ਸਕਣਗੇ ਵਿਦੇਸ਼ ਯਾਤਰਾ

ਮਿਲੀ ਜਾਣਕਾਰੀ ਅਨੁਸਾਰ ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ (Sourav Das) ਜਿਨ੍ਹਾਂ ਵਲੋਂ ਕੁੱਝ ਦਿਨ ਪਹਿਲਾਂ ਬ੍ਰਿਟੇਨ ਵਿਖੇ ਇਕ ਯੂਨੀਵਰਸਿਟੀ ਵਿਚ ਜਾ ਕੇ ਕਾਕਰੋਚ ਪਾਰਟੀ ਦੀ ਮੂਵਮੈਂਟ ਨੂੰ ਲੈ ਕੇ ਬੋਲਿਆ ਜਾਣਾ ਸੀ ਪਰ ਉਨ੍ਹਾਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ ਸੀ ਦਾ ਮੁੱਖ ਕਾਰਨ ਸਰਕਾਰ ਵਲੋਂ ਸੌਰਵ ਦਾਸ ਖਿਲਾਫ਼ ਲੁਕ-ਆਉਟ ਨੋਟਿਸ (Look-out Notice) ਜਾਰੀ ਕੀਤਾ ਜਾਣਾ ਹੈ ।

ਕੀ ਆਖਿਆ ਹੈ ਸਰਕਾਰ ਨੇ

ਪ੍ਰਾਪਤ ਸੂਚਨਾ ਮੁਤਾਬਕ ਸਰਕਾਰ ਵਲੋਂ ਆਖਿਆ ਗਿਆ ਹੈ ਕਿ ਸੌਰਵ ਦਾਸ ਦੇ ਪਾਸਪੋਰਟ ਵਿਚ ਪਿਤਾ ਦੇ ਨਾਮ ਵਾਲਾ ਕਾਲਮ ਖਾਲੀ ਹੈ ਤੇ ਜਨਮ ਸਥਾਨ, ਪੜ੍ਹਾਈ ਅਤੇ ਪਤੇ ਨਾਲ ਜੁੜੀ ਜਾਣਕਾਰੀ ਵਿਚ ਵੀ ਫਰਕ ਪਾਇਆ ਗਿਆ ਹੈ । ਸਰਕਾਰ ਨੇ ਕਿਹਾ ਕਿ ਇਨ੍ਹਾਂ ਗੜਬੜੀਆਂ ਦਾ ਅਸਰ ਉਨ੍ਹਾਂ ਦੀ ਨਾਗਰਿਕਤਾ ’ਤੇ ਵੀ ਪੈ ਸਕਦਾ ਹੈ । ਦੱਸਣਯੋਗ ਹੈ ਕਿ ਸੌਰਵ ਦਾਸ ਵਲੋਂ ਵਿਦੇਸ਼ ਜਾਣ ਤੋਂ ਰੋਕਣ ਦੇ ਫ਼ੈਸਲੇ ਨੂੰ ਹਾਈਕੋਰਟ ਵਿਚ ਚੁੁਣੌਤੀ ਵੀ ਦਿੱਤੀ ਗਈ ਸੀ ।

LEAVE A REPLY

Please enter your comment!
Please enter your name here