ਅੰਮ੍ਰਿਤਸਰ `ਚ ਮਾਂ ਦੇ ਕਤਲ ਤੋਂ ਬਾਅਦ ਖੁਦ ਨੂੰ ਗੋਲੀ ਨਾਲ ਉਡਾਇਆ

0
28
Murder

ਅੰਮ੍ਰਿਤਸਰ, 25 ਨਵੰਬਰ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬੀਤੇ ਦਿਨੀਂ ਇਕ ਪੁੱਤਰ ਵਲੋਂ ਆਪਣੀ ਮਾਂ ਦਾ ਕਤਲ (Murder) ਕਰਨ ਤੋਂ ਬਾਅਦ ਖੁਦ ਨੂੰ ਵੀ ਮਾਰ ਲਿਆ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ‘ਚ ਜੋ ਮੰਗਲਵਾਰ ਸਵੇਰੇ 9 ਵਜੇ ਦੇ ਕਰੀਬ ਇਕ ਵਿਅਕਤੀ ਨੇ ਆਪਣੇ ਘਰ ‘ਚ 2 ਪਾਲਤੂ ਕੁੱਤਿਆਂ ਨੂੰ ਗੋਲੀਆਂ ਮਾਰ (Shoot) ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਆਪਣੀ ਮਾਤਾ ਭੁਪਿੰਦਰ ਕੌਰ ਦਾ ਗੋਲੀਆਂ ਮਾਰ ਹਰਪ੍ਰੀਤ ਸਿੰਘ ਨੇ ਬਾਅਦ ‘ਚ ਘਰ ਦੇ ਨਾਲ ਲੱਗਦੇ ਇਕ ਖਾਲੀ ਪਲਾਟ ‘ਚ ਜਾ ਕੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਵਾਲੀ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਕੰਟੋਨਮੈਂਟ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ਤੋਂ ਬਾਅਦ ਮਾਂ-ਪੁੱਤ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ।

ਕੀ ਕਾਰਨ ਸਾਹਮਣੇ ਆਇਆ ਘਟਨਾਕ੍ਰਮ ਵਾਪਰਨ ਦਾ

ਪੁਲਸ ਅਨੁਸਾਰ ਹਰਪ੍ਰੀਤ ਸਿੰਘ 5 ਸਾਲ ਪਹਿਲਾਂ ਇੰਗਲੈਂਡ ਤੋਂ ਪਰਤਿਆ ਸੀ ਅਤੇ ਨਸ਼ੇ ਦਾ ਆਦੀ ਹੋ ਜਾਣ ਕਾਰਨ ਉਸਦੀ ਪਤਨੀ ਉਸਨੂੰ ਛੱਡ ਕੇ ਜਾ ਚੁੱਕੀ ਸੀ । ਉਹ ਆਪਣੀ ਮਾਤਾ ਨਾਲ ਰਹਿ ਰਿਹਾ ਸੀ । ਕਰੀਬ ਡੇਢ ਮਹੀਨਾ ਪਹਿਲਾਂ ਹਰਪ੍ਰੀਤ ਸਿੰਘ ਦਾ`ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿਚ ਸੀ ।

ਅੱਜ ਸਵੇਰੇ ਉਸਨੇ ਆਪਣੀ ਮਾਤਾ ਦੇ ਨਾਂ ‘ਤੇ ਬਣੇ ਲਾਇਸੈਂਸੀ ਪਿਸਤੌਲ, ਜਿਸ ਨੂੰ ਉਹ ਹਰ ਸਮੇਂ ਆਪਣੇ ਕੋਲ ਰੱਖਦਾ ਸੀ, ਨਾਲ ਪਹਿਲਾਂ 2 ਪਾਲਤੂ ਕੁੱਤਿਆਂ ਨੂੰ ਗੋਲੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਆਪਣੀ ਮਾਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਜਿਵੇਂ ਹੀ ਹਰਪ੍ਰੀਤ ਸਿੰਘ ਨੇ ਆਪਣੀ ਮਾਂ ‘ਤੇ ਪਿਸਤੌਲ ਤਾਣੀ ਤਾਂ ਉਹ ਜਾਨ ਬਖ਼ਸ਼ਣ ਲਈ ਚੀਕਦੀ ਰਹੀ ਪਰ ਹਰਪ੍ਰੀਤ ਸਿੰਘ ਨੇ ਇਕ ਨਾ ਸੁਣੀ ਅਤੇ ਆਪਣੀ ਮਾਂ ਨੂੰ ਮਾਰ ਦਿੱਤਾ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

LEAVE A REPLY

Please enter your comment!
Please enter your name here