ਛੱਤੀਸਗੜ੍ਹ ਵਿਖੇ ਪੁੁਲਸ ਨੇ ਕੰਟੇਨਰ ’ਚੋਂ ਕਰੋੜਾਂ ਤੋਂ ਵੱਧ ਦਾ ਗਾਂਜਾ ਬਰਾਮਦ

0
33
Ganja

ਛੱਤੀਸਗੜ੍ਹ, 25 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਕਬੀਰਧਾਮ ਵਿਖੇ ਪੁਲਸ ਵਲੋਂ ਇਕ ਟਰੱਕ ਵਿਚੋਂ ਕਰੋੜਾਂ ਰੁਪਇਆਂ ਦਾ ਗਾਂਜਾ (Ganja) ਬਰਾਮਦ ਕੀਤਾ ਗਿਆ ਹੈ ।

ਕਿੰਨੀ ਮਾਤਰਾ ਵਿਚ ਬਰਾਮਦ ਕੀਤਾ ਗਿਆ ਹੈ ਗਾਂਜਾ

ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਕਬੀਰਧਾਮ ਜਿ਼ਲ੍ਹੇ (Kabirdham District) ਵਿੱਚ ਜੋ ਪੁਲਸ ਵਲੋਂ ਇੱਕ ਕੰਟੇਨਰ ਟਰੱਕ ਵਿਚੋਂ ਚਾਰ ਕੁਇੰਟਲ (Four quintals) ਤੋਂ ਵੱਧ ਗਾਂਜਾ ਬਰਾਮਦ ਕੀਤਾ ਹੈ, ਜਿਸ ਦੀ ਅਨੁਮਾਨਿਤ ਕੀਮਤ ਦੋ ਕਰੋੜ ਰੁਪਏ ਤੋਂ ਵੱਧ ਹੈ । ਪੁਲਸ ਨੇ ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਜਾਣਕਾਰੀ ਦਿੱਤੀ ਗਈ ਹੈ ਪੁਲਸ ਅਧਿਕਾਰੀਆਂ ਵਲੋਂ

ਪੁਲਸ ਅਧਿਕਾਰੀਆਂ ਨੇ ਮੰਗਲਵਾਰ ਦਿੰਦਿਆਂ ਦੱਸਿਆ ਕਿ ਜਿ਼ਲ੍ਹੇ ਦੇ ਚਿਲਫ਼ੀ ਥਾਣਾ ਖੇਤਰ ਵਿੱਚ ਪੁਲਸ ਨੇ ਇੱਕ ਕੰਟੇਨਰ ਟਰੱਕ ਤੋਂ 192 ਪੈਕੇਟਾਂ ਵਿੱਚ ਲੁਕਾ ਕੇ ਰੱਖਿਆ ਗਿਆ 407 ਕਿਲੋ 330 ਗ੍ਰਾਮ ਗਾਂਜਾ ਬਰਾਮਦ ਕੀਤਾ। ਇਸ ਦੀ ਅਨੁਮਾਨਿਤ ਕੀਮਤ ਦੋ ਕਰੋੜ ਤਿੰਨ ਲੱਖ 66 ਹਜ਼ਾਰ 500 ਰੁਪਏ ਹੈ ।

ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਚਿਲਫ਼ੀ ਥਾਣੇ ਦੀ ਪੁਲਿਸ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਇੱਕ ਕੰਟੇਨਰ ਟਰੱਕ (ਜਿਸ ਦੇ ਦੋਵੇਂ ਪਾਸੇ ਅੰਗਰੇਜ਼ੀ ਵਿੱਚ `ਪੀਏਡੀਐਚਏਐਨ` ਲਿਖਿਆ ਹੋਇਆ ਹੈ) ਵਿੱਚ ਦੋ ਲੋਕ ਭਾਰੀ ਮਾਤਰਾ ਵਿੱਚ ਗਾਂਜਾ ਲੈ ਕੇ ਰਾਏਪੁਰ, ਕਵਰਧਾ ਅਤੇ ਚਿਲਫ਼ੀ ਦੇ ਰਸਤੇ ਮੱਧ ਪ੍ਰਦੇਸ਼ ਦੇ ਜਬਲਪੁਰ ਜਾ ਰਹੇ ਹਨ ।

ਕਿਸ-ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਸੂਚਨਾ ਮਿਲਣ ਤੋਂ ਬਾਅਦ ਪੁਲਸ ਦਲ ਨੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਅਤੇ ਮੁਖ਼ਬਰ ਦੇ ਦੱਸੇ ਹੁਲੀਏ ਵਾਲੇ ਕੰਟੇਨਰ ਟਰੱਕ ਨੂੰ ਰੋਕ ਲਿਆ । ਅਧਿਕਾਰੀਆਂ ਮੁਤਾਬਕ ਪੁੱਛਗਿੱਛ ਵਿੱਚ ਟਰੱਕ ਚਾਲਕ ਨੇ ਆਪਣੀ ਪਛਾਣ ਰਾਜੂ ਯਾਦਵ (27) ਅਤੇ ਉਸ ਦੇ ਨਾਲ ਸਵਾਰ ਦੂਜੇ ਵਿਅਕਤੀ ਨੇ ਵਿਕਾਸ ਯਾਦਵ (26) ਵਜੋਂ ਦੱਸੀ। ਦੋਵੇਂ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਵਸਨੀਕ ਹਨ। ਪੁਲਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਚਾਲਕ ਦੀ ਸੀਟ ਦੇ ਉੱਪਰ ਬਣਿਆ ਇੱਕ ਗੁਪਤ ਚੈਂਬਰ ਮਿਲਿਆ । ਉਸ ਦੀ ਜਾਂਚ ਕਰਨ ‘ਤੇ ਖਾਕੀ ਰੰਗ ਦੀ ਟੇਪ ਨਾਲ ਲਪੇਟੇ 192 ਪੈਕੇਟਾਂ ਵਿੱਚ ਗਾਂਜਾ ਲੁਕਾ ਕੇ ਰੱਖਿਆ ਹੋਇਆ ਮਿਲਿਆ ।

LEAVE A REPLY

Please enter your comment!
Please enter your name here