ਚੰਡੀਗੜ੍ਹ, 13 ਨਵੰਬਰ 2026 : ਅੰਮ੍ਰਿਤਸਰ (Amritsar) ਜਿਲਾ ਅਦਾਲਤ ਵਲੋਂ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਵੀ ਪੈਰੋਲ (Parole) ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਦਾਦੀ ਦੇ ਅੰਤਿਮ ਸੰਸਕਾਰ (Funeral Rites) ਵਿਚ ਸ਼ਾਮਲ ਹੋਣ ਲਈ ਜਿਥੇ ਅੰਮ੍ਰਿਤਸਰ ਦੀ ਜਿਲਾ ਅਦਾਲਤ ਵਲੋਂ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਇਕ ਦਿਨ ਦੀ ਪੈਰੋਲ ਦਿੱਤੀ ਗਈ ਹੈ ਦੇ ਚਲਦਿਆਂ ਜਿਨ੍ਹ੍ਹਾਂ ਦੋ ਹੋਰ ਵਿਅਕਤੀਆਂ ਨੂੰ ਵੀ ਪੈੈਰੋਲ ਦਿੱਤੀ ਗਈ ਹੈ ਦੇ ਵਿਚ ਚਾਚਾ ਹਰਜੀਤ ਸਿੰਘ ਅਤੇ ਸੁਖਦੀਪ ਸਿੰਘ ਸ਼ਾਮਲ ਹਨ ।
ਕਿੰਨੇ-ਕਿੰਨੇ ਦਿਨ ਦੀ ਮਿਲੀ ਹੈ ਪੈਰੋਲ
ਪ੍ਰਾਪਤ ਸੂਚਨਾ ਮੁਤਾਬਕ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਦੋ ਵਿਅਕਤੀਆਂ ਨੂੰ ਜੋ ਪੈਰੋਲ ਦਿੱਤੀ ਗਈ ਹੈ ਦੇੇ ਚਲਦਿਆਂ ਚਾਚਾ ਹਰਜੀਤ ਸਿੰਘ ਨੂੰ ਤਿੰਨ ਦਿਨ ਦੀ ਅਤੇ ਸੁਖਦੀਪ ਸਿੰਘ ਨੂੰ ਦੋ ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ।
ਕੀ ਦੱਸਿਆ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇੇ
ਉਪਰੋਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਦੇ ਵਕੀਲ ਕਰਮਵੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਪੁਲਸ ਹਿਰਾਸਤ ਵਿੱਚ ਹੀ ਆਉਣਗੇ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਆਉਣ-ਜਾਣ ਨਾਲ ਸਬੰਧਤ ਖਰਚਿਆਂ ਦੀ ਜਿ਼ੰਮੇਵਾਰੀ ਸੂਬਾ ਸਰਕਾਰ ਜਾਂ ਪਰਿਵਾਰ ਵੱਲੋਂ ਚੁੱਕੀ ਜਾਵੇਗੀ ।
ਹੋਰ ਕੀ ਕੀ ਦੱਸਿਆ ਵਕੀਲ ਕਰਮਵੀਰ ਸਿੰਘ ਨੇ
ਉਨ੍ਹਾਂ ਕਿਹਾ ਕਿ ਅਦਾਲਤ ਦਾ ਵਿਸਥਾਰਪੂਰਵਕ ਹੁਕਮ ਮਿਲਣ ਤੋਂ ਬਾਅਦ ਪੈਰੋਲ ਦੀਆਂ ਸ਼ਰਤਾਂ ਅਤੇ ਹੋਰ ਕਾਨੂੰਨੀ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ । ਹੁਣ ਸਾਰਿਆਂ ਦੀਆਂ ਨਜ਼ਰਾਂ ਅਦਾਲਤ ਦੇ ਵਿਸਥਾਰਪੂਰਵਕ ਹੁਕਮਾਂ ਅਤੇ ਪੈਰੋਲ ਦੀਆਂ ਸ਼ਰਤਾਂ `ਤੇ ਟਿਕੀਆਂ ਹੋਈਆਂ ਹਨ ।
ਫਿਲਹਾਲ ਅੰਮ੍ਰਿਤ ਪਾਲ ਸਿੰਘ ਦੇ ਬਾਹਰ ਆਉਣ ਦੀ ਤਰੀਕ ਉਨਾਂ ਦੇ ਵਕੀਲ ਵੱਲੋਂ ਨਹੀਂ ਦੱਸੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਰੇ ਜਦੋਂ ਕਾਗਜੀ ਕਾਰਵਾਈ ਪੂਰੀ ਹੋਵੇਗੀ ਤਾਂ ਉਸ ਤੋਂ ਬਾਅਦ ਹੀ ਇਸ ਬਾਰੇ ਸਪਸ਼ਟ ਹੋ ਪਾਵੇਗਾ ਕਿ ਉਹ ਆਪਣੀ ਦਾਦੀ ਦੇ ਸਸਕਾਰ ਤੇ ਪਹੁੰਚ ਪਾਉਂਦੇ ਹਨ ਜਾਂ ਫਿਰ ਅੰਤਿਮ ਅਰਦਾਸ ਮੌਕੇ ।









