ਐੱਨ. ਐੱਸ. ਜੀ. ਦੇ ਕਮਾਂਡੋਜ਼ ਦੀ ਵਰਦੀ ਬਦਲਗੀ

0
30
NSG commando

ਨਵੀਂ ਦਿੱਲੀ, 11 ਨਵੰਬਰ 2026 : ਭਾਰਤ ਦੇਸ਼ ਦੇ ਰਾਸ਼ਟਰੀ ਸੁਰੱਖਿਆ ਗਾਰਡ (National Security Guard) ਦੀ ਪ੍ਰਸਿੱਧ ਵਰਦੀ ਬਦਲਣ ਦਾ ਭਾਰਤ ਸਰਕਾਰ ਵਲੋਂ ਇਕ ਅਹਿਮ ਫ਼ੈਸਲਾ ਲਏ ਜਾਣ ਦਾ ਸਮਾਚਾਰ ਹੈ ।

ਕਿਸ ਕਾਰਨ ਲਿਆ ਗਿਆ ਹੈ ਇਹ ਫ਼ੈਸਲਾ

ਮਿਲੀ ਜਾਣਕਾਰੀ ਅਨੁਸਾਰ ਐੱਨ. ਐੱਸ. ਜੀ. ਦੀ ਜੋ ਪ੍ਰਸਿੱਧ ਵਰਦੀ ਬਦਲਣ (Changing the uniform) ਦਾ ਫ਼ੈਸਲਾ ਭਾਰਤ ਸਰਕਾਰ ਵਲੋਂ ਲਿਆ ਗਿਆ ਹੈ ਦਾ ਕਾਰਨ ਅੱਤ ਦੀ ਗਰਮੀ ਦਾ ਪੈਣਾ ਹੈ । ਐੱਨ. ਐੱਸ. ਜੀ. ਨੇ ਆਪਣੇ ਵੀ. ਆਈ. ਪੀ. ਸੁਰੱਖਿਆ ਕਮਾਂਡੋਜ਼ ਲਈ ਨਵੀਂ ਸਾਹ ਲੈਣ ਯੋਗ ਵਰਦੀ ਬਣਾਉਣ ਦੀ ਸਿਫਾਰਸ਼ ਕੀਤੀ ਹੈ ।

ਕਿਸ ਤਰ੍ਹਾਂ ਬਣਾਈ ਜਾਵੇਗੀ ਨਵੀਂ ਵਰਦੀ

ਪ੍ਰਾਪਤ ਸੂਚਨਾ ਮੁਤਾਬਕ ਇਹ ਵਰਦੀ ਨਾਈਕੋ ਫੈਬਰਿਕ ਤੋਂ ਬਣੀ ਹੋਵੇਗੀ, ਜੋ ਕਿ ਨਾਈਲੋਨ ਤੇ ਸੂਤੀ ਧਾਗੇ ਦਾ ਮਿਸ਼ਰਣ ਹੈ । ਇਹ ਫੈਬਰਿਕ ਹਵਾ ਤੇ ਨਮੀ ਨੂੰ ਆਸਾਨੀ ਨਾਲ ਬਾਹਰ ਨਿਕਲਣ ਦਿੰਦਾ ਹੈ । ਇਸ ਸਾਲ ਅਪ੍ਰੈਲ `ਚ ਵਿਜੇਵਾੜਾ ਵਿਖੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਸੁਰੱਖਿਆ ਲਈ ਤਾਇਨਾਤ ਇਕ ਕਮਾਂਡੋ ਲੱਗਭਗ 44 ਡਿਗਰੀ ਸੈਲਸੀਅਸ ਤਾਪਮਾਨ `ਚ ਬੇਹੋਸ਼ ਹੋ ਗਿਆ ਸੀ ।

ਕਿਊਂ ਲਿਆ ਗਿਆ ਫ਼ੈਸਲਾ

ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ । ਕਮਾਂਡੋ ਨੇ ਕਾਲੀ ਓਵਰਆਲ ਵਰਦੀ ‘ਤੇ 6 ਕਿਲੋ ਦੀ ਬੁਲੇਟਪਰੂਫ ਜੈਕੇਟ ਪਹਿਣੀ ਹੋਈ ਸੀ ।  ਸਿਰ ‘ਤੇ ਕਾਲੀ ਟੋਪੀ ਪਾਈ ਹੋਈ ਸੀ । ਇਕ ਛੋਟਾ ਹਥਿਆਰ ਆਪਣੀ ਕਮਰ ਨਾਲ ਬੰਨ੍ਹਿਆ ਹੋਇਆ ਸੀ। ਕਮਾਂਡੋ ਨੂੰ ਦੌਰਾ ਪਿਆ ਤੇ ਉਹ ਡਿੱਗ ਪਿਆ । ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ । ਐੱਨ. ਐੱਸ. ਜੀ. ਨੂੰ ਉਮੀਦ ਹੈ ਕਿ 5 ਸੂਬਿਆਂ `ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੱਕ ਕਮਾਂਡੋ ਨਵੀਂ ਵਰਦੀ ਪਹਿਣਨ ਲੱਗ ਪੌਣਗੇ ।

LEAVE A REPLY

Please enter your comment!
Please enter your name here