ਪੀ. ਪੀ. ਸੀ. ਬੀ. ਨੇ ਕੀਤੀਆਂ ਪਰਾਲੀ ਸਾੜਨ ਦੀਆਂ 4657 ਘਟਨਾਵਾਂ ਦਰਜ

0
45
stubble burning

ਚੰਡੀਗੜ੍ਹ, 10 ਨਵੰਬਰ 2026 : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (Punjab Pollution Prevention Board) ਵਲੋਂ ਪੰਜਾਬ ਭਰ ਵਿਚ 9 ਨਵੰਬਰ-2026 ਤੱਕ ਪਰਾਲੀ ਸਾੜਨ ਦੀਆਂ 4657 ਘਟਨਾਵਾਂ ਦਰਜ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੀਆਂ ਐਫ. ਆਈ. ਆਰਜ. ਕੀਤੀਆਂ ਗਈਆਂ ਹਨ ਦਰਜ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਰਾਲੀ ਸਾੜਨ (stubble burning) ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾਣ ਦੇ ਬਾਵਜੂਦ ਜੋ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਦੇ ਚਲਦਿਆਂ ਜਿਥੇ ਇਕ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇੱਕ ਰਿਪੋਰਟ ਅਨੁਸਾਰ 9 ਨਵੰਬਰ-2026 ਤੱਕ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਕੁੱਲ 4,657 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਉਥੇ ਹੀ ਦੂਸਰੇ ਪਾਸੇ ਪੀ. ਪੀ. ਸੀ. ਬੀ. ਵਲੋਂ ਹੁਣ ਤੱਕ ਇਨ੍ਹਾਂ ਮਾਮਲਿਆਂ ਦੇ ਸਬੰਧ ਵਿੱਚ 1442 ਐਫ. ਆਈ. ਆਰ. (F.I.R.)  ਵੀ ਦਰਜ ਕੀਤੀਆਂ ਜਾ ਚੁੱਕੀਆਂ ਹਨ । ਇਸ ਤੋਂ ਇਲਾਵਾ 7.285 ਕਰੋੜ ਰੁਪਏ ਦੇ ਵਾਤਾਵਰਣ ਸਬੰਧੀ ਜੁਰਮਾਨੇ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 3.36 ਕਰੋੜ ਰੁਪਏ ਦੀ ਵਸੂਲੀ ਵੀ ਕੀਤੀ ਜਾ ਚੁੱਕੀ ਹੈ ।

8 ਨਵੰਬਰ ਨੂੰ ਵਾਪਰੀਆਂ ਪਰਾਲੀ ਸਾੜਨ ਦੀਆਂ 1152 ਘਟਨਾਵਾਂ

ਪੰਜਾਬ ਭਰ ਵਿਚ 8 ਨਵੰਬਰ ਦਿਨ ਐਤਵਾਰ ਵਾਲੇ ਦਿਨ ਪਰਾਲੀ ਸਾੜਨ ਦੀਆਂ 1152 ਘਟਨਾਵਾਂ ਸਾਹਮਣੇ ਆਈਆਂ, ਜੋ ਕਿ ਮੌਜੂਦਾ 2026 ਸੀਜ਼ਨ ਵਿੱਚ ਇੱਕ ਦਿਨ ਵਿੱਚ ਦਰਜ ਕੀਤੀ ਗਈ ਸਭ ਤੋਂ ਵੱਡੀ ਗਿਣਤੀ ਹੈ । ਦੱਸਣਯੋਗ ਹੈ ਕਿ ਉਕਤ ਅੰਕੜਾ ਪਿਛਲੇ ਦਿਨ ਯਾਨੀ 7 ਨਵੰਬਰ ਨੂੰ ਦਰਜ ਕੀਤੀਆਂ ਗਈਆਂ 163 ਘਟਨਾਵਾਂ ਦੇ ਮੁਕਾਬਲੇ ਲਗਭਗ ਸੱਤ ਗੁਣਾ ਵੱਧ ਸੀ । ਦੀਵਾਲੀ ਵਾਲੇ ਦਿਨ ਵਾਪਰੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਸੂਬੇ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 3,307 ਤੋਂ ਵੱਧ ਕੇ 4,459 ਹੋ ਗਈ ।

LEAVE A REPLY

Please enter your comment!
Please enter your name here