ਟੋਰਾਂਟੋ, 9 ਨਵੰਬਰ 2026 : ਕੈਨੇਡਾ (Canada) ਦੇ ਸ਼ਹਿਰ ਓਨਟਾਰੀਓ ਵਿਖੇ ਅੱਜ ਇਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਪੀਲ ਪੁਲਸ ਵਲੋਂ ਕੈਨੇਡਾ ਵਿਚ ਸਟੰਟ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrest) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਪੰਜਾਬੀ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਓਨਟਾਰੀਓ ਵਿੱਚ ਪੀਲ ਰੀਜਨਲ ਪੁਲਸ (Peel Regional Police) ਦੀ ਸੇਫਰ ਰੋਡਜ਼ ਟੀਮ (ਐਸ. ਆਰ. ਟੀ.) ਵਲੋਂ ਓਨਟਾਰੀਓ ਦੀਆਂ ਸੜਕਾਂ ‘ਤੇ ਸਟੰਟ (Stunts on the roads) ਅਤੇ ਰੇਸਿੰਗ ਕਰਨ ਦੇ ਦੋਸ਼ ਵਿੱਚ ਬਰੈਂਪਟਨ ਦੇ ਰਹਿਣ ਵਾਲੇ ਜਿਸ 24 ਸਾਲਾ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਤਰਮਨ ਤੂਰ ਦੇ ਤੌਰ ‘ਤੇ ਹੋਈ ਹੈ ।
ਹੋਰ ਕੀ ਕੀ ਦੋਸ਼ ਲਗਾਇਆ ਗਿਆ ਹੈ ਨੌਜਵਾਨ ‘ਤੇ
ਪੁਲਸ ਅਨੁਸਾਰ ਦੋਸ਼ੀ ਆਪਣੀ ਲਾਲ ਰੰਗ ਦੀ ਬੀ. ਐਮ. ਡਬਲਿਊ ਐਮ-3 ਕਾਰ ਨੂੰ ਬਿਨਾਂ ਨੰਬਰ ਪਲੇਟਾਂ ਤੋਂ ਚਲਾਉਂਦਾ ਸੀ ਅਤੇ ਪਛਾਣ ਲੁਕਾਉਣ ਲਈ ਹਮੇਸ਼ਾ ਚਿਹਰੇ ‘ਤੇ ਸਕੀ ਮਾਸਕ ਪਹਿਣਦਾ ਸੀ । ਤਿੰਨ ਮਹੀਨਿਆਂ ਤੱਕ ਪੁਲਸ ਤੋਂ ਬਚ ਰਹੇ ਦੋਸ਼ੀ ਨੂੰ ਫੜਨ ਲਈ ਪੀਲ ਪੁਲਸ ਵਲੋਂ ਰੋਡ ਕੈਮਰੇ, ਡਿਜੀਟਲ ਸਰਵੇਲੈਂਸ ਅਤੇ ਸੈਟੇਲਾਈਟ ਲੋਕੇਸ਼ਨ ਟਰੈਕਿੰਗ ਸਮੇਤ ਹਾਈ-ਟੈੱਕ ਤਕਨਾਲੋਜੀ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਅਦਾਲਤੀ ਸਰਚ ਵਾਰੰਟ ਲੈ ਕੇ ਦੋਸ਼ੀ ਦੇ ਘਰ ‘ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।









