ਡੌਗ ਟ੍ਰੇਨਿੰਗ ਸੈਂਟਰ ਤੋਂ ਸਿੱਖਲਾਈ ਪ੍ਰਾਪਤ ਕੁੱਤਿਆਂ ਨੇ ਕੀਤੀ ਨਵੀਂ ਮਿਸਾਲ ਕਾਇਮ

0
38
Dogs

ਮੋਹਾਲੀ, 9 ਨਵੰਬਰ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਅਧੀਨ ਆਉਂਦੇ ਸ਼ਹਿਰ ਡੇਰਾਬਸੀ ਦੇ ਪਿੰਡ ਸੁੰਦਰਨ ਵਿਖੇ ਸਥਾਪਤ ਡੌਗ ਸਿਖਲਾਈ ਸੈਂਟਰ (Dog Training Center) ਦੇ ਕੁੱਤਿਆਂ ਵਲੋਂ ਨਵੀਂ ਮਿਸਾਲ ਕਾਇਮ ਕੀਤੀ ਗਈ ਹੈ ।

ਕੀ ਨਵੀਂ ਮਿਸਾਲ ਕਾਇਮ ਕੀਤੀ ਗਈ ਹੈ

ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਡੌਗ ਟ੍ਰੇਨਿੰਗ ਸੈਂਟਰ ਜਿਸ ਤੋਂ ਟ੍ਰੇਨਿੰਗ ਪ੍ਰਾਪਤ ਕੁੱਤਿਆਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਸੁਰੱਖਿਆ (Security) ਦੇ ਨਾਲ-ਨਾਲ ਹੋਰ ਕਈ ਖੇਤਰਾਂ ਵਿਚ ਆਪਣੀ ਕਾਰਗੁਜ਼ਾਰੀ ਦਿਖਾਈ ਜਾਂਦੀ ਹੈ ਦੇ ਚਲਦਿਆਂ ਹੁਣ ਇਸ ਸੈਂਟਰ ਤੋਂ ਟ੍ਰੇਨਿੰਗ ਪ੍ਰਾਪਤ ਕੁੱਤਿਆਂ ਵਲੋਂ ਸਿਹਤ ਦੇ ਖੇਤਰ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ, ਜਿਨ੍ਹਾਂ ਵਲੋਂ ਬੱਚਿਆਂ ਅੰਦਰ ਮਰਗੀ ਦੇ ਦੌਰੇ ਅਤੇ ਸ਼ੂਗਰ ਦੇ ਘਟਦੇ ਪੱਧਰ ਵਰਗੀਆਂ ਬਿਮਾਰੀਆਂ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕੀਤੀ ਜਾ ਸਕੇਗੀ ।

ਪਹਿਲਾਂ ਕੀ-ਕੀ ਕਾਰਜ ਕਰ ਚੁੱਕੇ ਹਨ ਕੁੱਤੇ

ਪ੍ਰਾਪਤ ਸੂਚਨਾ ਮੁੁਤਾਬਕ ਉਪਰੋਕਤ ਟ੍ਰੇਨਿੰਗ ਸੈਂਟਰ ਤੋਂ ਤਰ੍ਹਾਂ-ਤਰ੍ਹਾਂ ਦੀ ਟ੍ਰੇਨਿੰਗ ਪ੍ਰਾਪਤ ਇਹ ਕੁੱਤੇ ਹੁਣ ਤੱਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮਨੀਪੁਰ, ਕੇਰਲ, ਅਸਾਮ ਅਤੇ ਦਿੱਲੀ ਦੀਆਂ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਤਾਇਨਾਤ ਹਨ। ਇਹ ਕੁੱਤੇ ਜੇਲ੍ਹਾਂ ਵਿੱਚ ਲੁਕੇ ਨਸ਼ੀਲੇ ਪਦਾਰਥ, ਵਿਸਫੋਟਕ, ਬਾਰੂਦੀ ਸੁਰੰਗਾਂ ਦੇ ਨਾਲ-ਨਾਲ ਮੋਬਾਈਲ ਫੋਨ, ਸਿਮ ਕਾਰਡ ਅਤੇ ਮੈਮਰੀ ਕਾਰਡ ਵੀ ਲੱਭਣ ਵਿੱਚ ਮਾਹਰ ਹਨ ।

ਕਦੋਂ ਕੀਤੀ ਗਈ ਸੀ ਡੌਗ ਟ੍ਰੇਨਿੰਗ ਸੈਂਟਰ ਦੀ ਸ਼ੁਰੂਆਤ

ਉਪਰੋਕਤ ਡੌਗ ਟ੍ਰੇਨਿੰਗ ਕੇਂਦਰ ਦੀ ਸ਼ੁਰੂਆਤੀ ਸਾਲ 2016 ਵਿਚ ਪੰਜਾਬ ਸਰਕਾਰ ਵਲੋਂ ਕੇਂਦਰ ਦੇ ਡਾਇਰੈਕਟਰ ਨਿਊਟਨ ਸਿੱਧੂ ਨੇ ਅਮਰੀਕੀ ਫ਼ੌਜ ਦੇ ਸਾਬਕਾ ਟ੍ਰੇਨਰ ਮਾਈਕ ਮੋਰਗਨ ਨਾਲ ਮਿਲ ਕੇ ਡੇਰਾਬੱਸੀ ਦੇ ਪਿੰਡ ਸੁੰਦਰਨ ਵਿਖੇ ਕੀਤੀ ਗਈ ਸੀ । ਦੱਸਣਯੋਗ ਹੈ ਕਿ ਉਕਤ ਟ੍ਰੇਨਿੰਗ ਪ੍ਰਾਪਤ ਕੁੱਤਿਆਂ (Trained dogs) ਨੂੰ ਅਪਰਾਧੀਆਂ ਨੂੰ ਭੁਲੇਖੇ ਵਿਚ ਪਾਉਣ ਤੋਂ ਰੋਕਣ ਲਈ ਅੰਗੇ੍ਜੀ ਜਾਂ ਹਿੰਦੀ ਦੀ ਥਾਂ ਜਰਮਨ ਭਾਸ਼ਾ ਵਿਚ ਹੁਕਮ ਦਿੱਤੇ ਜਾਂਦੇ ਹਨ ।

LEAVE A REPLY

Please enter your comment!
Please enter your name here