ਸਕੂਲ ਅੰਦਰ ਵੜ ਕੇ ਨੌਜਵਾਨ ਨੇ ਹਮਲਾ ਕਰਕੇ ਕੀਤੀ ਵਿਦਿਆਰਥਣ ਜਖਮੀ

0
46
School Student

ਅਨੰਤਪੁਰ, 31 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਜਿਲਾ ਅਨੰਤਪੁਰ ਦੇ ਇਕ ਸਰਕਾਰੀ ਸਕੂਲ ਵਿਖੇ ਇਕ ਨੌਜਵਾਨ ਵਲੋਂ ਸਕੂਲੀ ਵਿਦਿਆਰਥਣ ਨੂੰ ਆਰੀ ਨਾਲ ਜਖਮੀ (Injured) ਕੀਤਾ ਗਿਆ ਹੈ ।

ਕੀ ਕਾਰਨ ਮੰਨਿਆਂ ਜਾ ਰਿਹਾ ਹੈ ਹਮਲੇ ਦਾ

ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਸਕੂਲ (Government School) ਦੇ ਅੰਦਰ ਜੋ 10ਵੀਂ ਜਮਾਤ ਦੀ ਵਿਦਿਆਰਥਣ ਦੇ ਇਕ ਨੌਜਵਾਨ ਵਲੋਂ ਕਲਾਸ ਅੰਦਰ ਵੜ ਕੇ ਆਰੀ ਨਾਲ ਹਮਲਾ (Attack with a saw) ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਲੜਕੀ ਵਲੋਂ ਉਸਦੀ ਸਿ਼ਕਾਇਤ ਆਪਣੇ ਮਾਪਿਆਂ ਨੂੰ ਕਰ ਦੇਣ ਦੀ ਗੱਲ ਆਖੇ ਜਾਣਾ ਹੈ । ਕਿਉਂਕਿ ਲੜਕੀ ਦਾ ਦੂਰ ਦਾ ਰਿਸ਼ਤੇਦਾਰ ਹੋਣ ਵਾਲੇ ਉਕਤ ਵਿਅਕਤੀ ਵਲੋਂ ਲੜਕੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ।

ਹਮਲਾਵਰ ਹੋਇਆ ਹਮਲਾ ਕਰਕੇ ਮੌਕੇ ਤੋਂ ਫਰਾਰ

ਉਪਰੋਕਤ ਵਾਪਰੇ ਹਮਲਾ ਕਰਨ ਵਾਲੇ ਘਟਨਾਕ੍ਰਮ ਦੌਰਾਨ ਜਦੋਂ ਵਿਅਕਤੀ ਨੇ ਵਿਦਿਆਰਥਣ ‘ਤੇੇ ਆਰੀ ਨਾਲ ਹਮਲਾ ਕੀਤਾ ਤਾਂ ਉਸਦਾ ਬਚਾਓ ਕਰਨ ਆਈ ਉਸਦੀ ਸਹੇਲੀ ਵੀ ਉਸ ਹਮਲੇ ਦੌਰਾਨ ਜਖਮੀ ਹੋ ਗਈ । ਜਾਣਕਾਰੀ ਮੁਤਾਬਕ ਹਮਲਾਵਰ ਜਿਥੇ ਹਮਲਾ ਕਰਨ ਤੋਂ ਬਾਅਦ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਮੌਕੇ ਤੋਂ ਫਰਾਰ ਹੋ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਲੋਂ ਉਸਨੂੰ ਗ੍ਰਿਫ਼ਤਾਰ (Arrest) ਕਰ ਲਿਆ ਗਿਆ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਜਾਂਚ ਸ਼ੁਰੂ

ਉਪਰੋਕਤ ਵਾਪਰੇ ਵਿਦਿਆਰਥਣ ਤੇ ਹਮਲਾ ਕਰਨ ਵਾਲੇ ਘਟਨਾਕ੍ਰਮ ਸਬੰਧੀ ਪੁਲਸ ਵਲੋਂ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਇਸ ਤਰ੍ਹਾਂ ਇਕ ਸਕੂਲ ਵਿਚ ਕਲਾਸ ਵਿਚ ਬੈਠੀ ਵਿਦਿਆਰਥਣ ਤੇ ਇਕ ਬਾਹਰੀ ਵਿਅਕਤੀ ਵਲੋਂ ਹਮਲਾ ਕਰਨਾ ਸਕੂਲ ਦੇ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲ ਖੜ੍ਹੇ ਕਰਦਾ ਹੈ ।

LEAVE A REPLY

Please enter your comment!
Please enter your name here