ਭਰਜਾਈ ਨੇ ਭਾਣਜੀ ਦਾ ਪਤੀ ਦੇ ਦੋਸਤਾਂ ਨੂੰ ਬੁਲਾ ਕੇ ਕਰਵਾਇਆ ਜਿਨਸੀ ਸ਼ੋਸ਼ਣ

0
49
Moga Rape

ਮੋਗਾ, 30 ਅਕਤੂਬਰ 2026 : ਪੰਜਾਬ ਦੇ ਜਿਲਾ ਮੋਗਾ (Moga) ਵਿਖੇ ਇਕ ਭਰਜਾਈ ਵਲੋਂ ਆਪਣੇ ਪਤੀ ਦੇ ਦੋਸਤਾਂ ਨੂੰ ਬੁਲਾ ਕੇ ਭਾਣਜੀ ਦਾ ਜਿਨਸੀ ਸ਼ੋਸ਼ਣ (Sexual exploitation) ਕਰਵਾਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਕੌਣ ਹਨ ਜਿਨਸੀ ਸ਼ੋਸ਼ਣ ਮਾਮਲੇ ਵਿਚ ਸ਼ਾਮਲ

ਮਿਲੀ ਜਾਣਕਾਰੀ ਅਨੁਸਾਰ ਮੋਗਾ ਵਿਖੇ ਜੋ ਇਕ ਭਰਜਾਈ ਵਲੋਂ ਆਪਣੇ ਪਤੀ ਦੇ ਦੋਸਤਾਂ ਨੂੰ ਘਰ ਬੁਲਾ ਕੇ ਆਪਣੀ ਹੀ ਨਨਾਣ ਦੀ ਨਾਬਾਲਗ ਧੀ (Minor daughter) ਨਾਲ ਜਿਨਸੀ ਸ਼ੋਸ਼ਣ ਕਰਵਾਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਮਹਿਲਾ ਸਮੇਤ ਜਿਨ੍ਹਾਂ ਦੋ ਨੌਜਵਾਨਾਂ ਵਲੋਂ ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ ਵਿਚ ਕਾਕਾ ਸਿੰਘ ਅਤੇ ਜੋਰਾ ਸਿੰਘ ਸ਼ਾਮਲ ਹਨ ।

ਕੀ ਹੈ ਪੂਰਾ ਮਾਮਲਾ

ਪ੍ਰਾਪਤ ਸੂਚਨਾ ਮੁਤਾਬਕ ਪੀੜ੍ਹਤ ਨਾਬਾਲਗ ਲੜਕੀ ਦੀ ਮਾਂ ਵਲੋਂ ਆਪਣੀ ਧੀ ਨੂੰ ਆਪਣੀ ਮਾਂ ਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਨਾਨੀ ਘਰ ਦੇਖਭਾਲ ਲਈ ਛੱਡਿਆ ਗਿਆ ਸੀ ਤੇ ਇਸੇ ਦੌਰਾਨ ਉਸਦੀ ਭਰਜਾਈ ਵਲੋਂ ਆਪਣੇੇ ਪਤੀ ਦੇ ਦੋਸਤਾਂ ਨੂੰ ਬੁਲਾ ਕੇ ਉਸਦ ਧੀ ਨਾਲ ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦੁਆ ਦਿੱਤਾ ਗਿਆ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਉਪਰੋਕਤ ਵਾਪਰੇ ਸਮੁੱਚੇ ਘਟਨਾਕ੍ਰਮ ਵਿਚ ਮਹਿਲਾ ਸਮੇਤ ਸ਼ਾਮਲ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਨਾਬਾਲਗ ਲੜਕੀ ਦੀ ਜਿਨਸੀ ਸ਼ੋਸ਼ਣ ਕਰਨ ਦੀ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਦਿਆਂ ਉਸ ਨਾਲ ਦਾ ਫਿਰ ਜਿਨਸੀ ਸ਼ੋਸ਼ਣ ਕੀਤਾ ਗਿਆ । ਜਿਸ ਤੇ ਲੜਕੀ ਨੇ ਤੰਗ ਆ ਕੇ ਸਾਰਾ ਕੁੱਝ ਦੱਸਿਆ ।

LEAVE A REPLY

Please enter your comment!
Please enter your name here