ਪਰਵਿੰਦਰ ਝੋਟਾ ਅਤੇ ਗੁਲਜ਼ਾਰ ਦੇ ਪਰਿਵਾਰ ਨੂੰ ਮਿਲੀ ਸੀ. ਆਰ. ਪੀ. ਐਫ. ਸੁਰੱਖਿਆ

0
46
CRPF security

ਚੰਡੀਗੜ੍ਹ, 30 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ ਵਿਖੇ ਪਰਵਿੰਦਰ ਝੋਟਾ ਅਤੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਸੀ. ਆਰ. ਪੀ. ਐਫ. ਸੁਰੱਖਿਆ (CRPF Security) ਮੁਹੱਈਆ ਕਰਵਾਈ ਗਈ ਹੈ ।

ਕਿਸ ਪੱਧਰ ਦੀ ਮੁਹੱਈਆ ਕਰਵਾਈ ਗਈ ਹੈ ਸੁਰੱਖਿਆ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਮਾਨਸਾ ਵਿਖੇ ਜੋ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ (Parvinder Singh Jhota) ਅਤੇ ਸੰਗਰੂਰ ਵਿਖੇ ਗੁਲਜ਼ਾਰ ਸਿੰਘ ਜਿਸ ਵਲੋਂ ਜਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ ਸੀ ਦੇ ਪਰਿਵਾਰਾਂ ਨੂੰ ਹੀ ਕੇਂਦਰ ਸਰਕਾਰ ਵਲੋਂ ਐਕਸ ਪੱਧਰ ਦੀ ਸੀ. ਆਰ. ਪੀ. ਐਫ. ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ।

ਕੇਂਦਰੀ ਗ੍ਰਹਿ ਮੰਤਰੀ ਨੇ ਕੀਤੀ ਸੀ ਦੋਹਾਂ ਪਰਿਵਾਰ ਨਾਲ ਮੁਲਾਕਾਤ

ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਪੀੜ੍ਹਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ (Central Home Minister) ਅਮਿਤ ਸ਼ਾਹ ਵਲੋਂ ਵੀ ਉਕਤ ਦੋਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਕੇਂਦਰ ਸਰਕਾਰ ਵਲੋਂ ਦੋਹਾਂ ਪਰਿਵਾਰਾਂ ਦੀ ਸੁਰੱਖਿਆ ਲਈ ਸੀ. ਆਰ. ਪੀ. ਐਫ. ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ ।

LEAVE A REPLY

Please enter your comment!
Please enter your name here