`ਆਪ` ਸਰਕਾਰ ਦੇ ਦ੍ਰਿੜ੍ਹ ਇਰਾਦੇ ਨਾਲ ਪੰਜਾਬ `ਚ ਨਸ਼ਾ ਘਟਿਆ : ਹਰਪਾਲ ਚੀਮਾ

0
49
Harpal Cheema

ਜਲੰਧਰ, 30 ਅਕਤੂਬਰ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਅਕਾਲੀ ਦਲ ਅਤੇ ਭਾਜਪਾ ਹੀ ਪੰਜਾਬ ‘ਚ ਨਸ਼ਾ ਫੈਲਾਉਣ ਲਈ ਜਿ਼ੰਮੇਵਾਰ ਹਨ ।

‘ਆਪ’ ਸਰਕਾਰ ਨੇ ਸੱਤ ਵਿਚ ਆਉਂਦਿਆਂ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਕੀਤਾ ਗਠਨ

ਪੱਤਰਕਾਰ ਸੰਮੇਲਨ ‘ਚ ਉਨ੍ਹਾਂ ਕਿਹਾ ਕਿ 2007 ਤੋਂ 2017 ਤੱਕ 10 ਸਾਲਾਂ ਤੱਕ ਗੱਠਜੋੜ ਸਰਕਾਰ ਦੇ ਕਾਰਜਕਾਲ ‘ਚ ਨਸ਼ਾ ਫੈਲਿਆ ਸੀ ਅਤੇ ਉਸ ਤੋਂ ਬਾਅਦ ਕਾਂਗਰਸ ਦੇ ਕਾਰਜਕਾਲ ‘ਚ ਵੀ ਨਸ਼ਾ ਫੈਲਦਾ ਚਲਾ ਗਿਆ । ਉਨ੍ਹਾਂ ਕਿਹਾ ਕਿ `ਆਪ` ਸਰਕਾਰ ਨੇ ਸੱਤਾ `ਚ ਆਉਂਦੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਦਾ ਗਠਨ ਕੀਤਾ ਅਤੇ ਵਿਦੇਸ਼ਾਂ ਤੋਂ ਗੈਂਗਸਟਰਾਂ ਨੂੰ ਪੰਜਾਬ ਲਿਆਂਦਾ ਗਿਆ । ਉਨ੍ਹਾਂ ਕਿਹਾ ਕਿ 2105 ਐਲਾਨੇ ਅਪਰਾਧੀ ਸਰਕਾਰ ਨੇ ਫੜੇ ਹਨ । 81,499 ਗੈਂਗਸਟਰ ਅਤੇ ਉਨ੍ਹਾਂ ਦੇ ਸਮਰਥਕ ਫੜੇ ਗਏ ਹਨ । ਗ਼ੈਰ-ਕਾਨੂੰਨੀ ਹਥਿਆਰਾਂ ਨੂੰ ਜ਼ਬਤ ਕੀਤਾ ਗਿਆ ਹੈ ।

ਕਿੰਨੇ ਕੇਸ ਕੀਤੇ ਗਏ ਹਨ ਦਰਜ

ਉਨ੍ਹਾਂ ਕਿਹਾ ਕਿ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ । ਬਾਰਡਰ ‘ਤੇ ਐਂਟੀ ਡਰੋਨ ਸਿਸਟਮ ਲਾਇਆ ਗਿਆ ।  ਉਨ੍ਹਾਂ ਕਿਹਾ ਕਿ 68,545 ਕੇਸ ਦਰਜ ਕਰ ਕੇ 90,000 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਸਾਢੇ 4 ਕੁਇੰਟਲ ਹੈਰੋਇਨ ਬਰਾਮਦ ਕੀਤੀ ਗਈ । ਇਸੇ ਤਰ੍ਹਾਂ ਮੈਡੀਕਲ ਨਸ਼ਾ ਵੀ ਫੜਿਆ ਗਿਆ । 4,200 ਇੰਜੈਕਸ਼ਨ ਫੜੇ ਗਏ ।

ਭਾਜਪਾ ਸ਼ਾਸਿਤ ਸੂਬਿਆਂ ’ਚ ਜਿਆਦਾਤਰ ਨਸ਼਼ਾ ਹੋ ਰਿਹੈ ਬਰਾਮਦ : ਚੀਮਾ

ਚੀਮਾ ਨੇ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ’ਚ ਨਸ਼ਾ ਜਿ਼ਆਦਾ ਬਰਾਮਦ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ `ਆਪ` ਸਰਕਾਰ ਦੇ ਦ੍ਰਿੜ੍ਹ ਇਰਾਦੇ ਨਾਲ ਪੰਜਾਬ ‘ਚ ਨਸ਼ਾ ਘਟਿਆ ਹੈ ਅਤੇ ਦਿੱਲੀ `ਚ 28 ਅਤੇ ਹਰਿਆਣਾ ‘ਚ 42 ਫੀਸਦੀ ਨਸ਼ਾ ਵਧ ਚੁੱਕਾ ਹੈ । ਮੱਧ ਪ੍ਰਦੇਸ਼ ‘ਚ 51 ਫੀਸਦੀ ਨਸ਼ਾ 1 ਵਧਿਆ ਹੈ । ਬਿਹਾਰ `ਚ ਵੀ ਨਸ਼ਾ ਵਧ ਰਿਹਾ ਹੈ ।

LEAVE A REPLY

Please enter your comment!
Please enter your name here