ਗਊ ਹੱਤਿਆ ਦੇ ਦੋਸ਼ ਹੇਠ ਅਦਾਲਤ ਨੇ ਤਿੰਨ ਵਿਅਕਤੀਆਂ ਨੂੰ ਸੁਣਾਈ ਸਜ਼ਾ

0
40
Court sentences

ਗਾਂਧੀਨਗਰ, 30 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਗਾਂਧੀ ਨਗਰ ਦੀ ਅਦਾਲਤ ਵਲੋਂ ਤਿੰਨ ਵਿਅਕਤੀਆਂ ਨੂੰ ਗਊ ਹੱਤਿਆ ਦੇ ਦੋਸ਼ ਹੇਠ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ਗਈ ਹੈ ।

ਕੌਣ-ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ (Court) ਵਲੋਂ ਜੋ 277 ਕਿਲੋਗ੍ਰਾਮ ਬੀਫ ਰੱਖਣ ਅਤੇ ਗਊ ਹੱਤਿਆ (Cow slaughter) ਦੇ ਮਾਮਲੇ ਵਿੱਚ ਅਹਿਮ ਫ਼ੈਸਲਾ ਸੁਣਾਉਂਦਿਆਂ ਤਿੰਨ ਵਿਅਕਤੀਆਂ ਨੂੰ ਉਮਰ ਕੈੈਦ ਦੀ ਸਜ਼ਾ ਸੁਣਾਈ ਗਈ ਹੈ ਵਿਚ ਤਿੰਨਾਂ ਦੀ ਪਛਾਣ ਵਸੀਮ ਕੁਰੈਸ਼ੀ, ਮੁਹੰਮਦ ਰਫ਼ੀਕ ਕੁਰੈਸ਼ੀ ਅਤੇ ਅਸਫ਼ਾਕ ਬਹਿਲਿਮ ਦੇ ਤੌਰ ‘ਤੇ ਹੋਈ ਹੈ ਅਤੇ ਹਰੇਕ ਨੂੰ 3 ਲੱਖ ਰੁਪਏ ਜੁਰਮਾਨਾ ਕੀਤਾ ਹੈ ।

ਫੈਸਲੇ ਵਿਚ ਵਧੀਕ ਸੈਸ਼ਨ ਜੱਜ ਵਲੋਂ ਕੀ ਹਵਾਲਾ ਦਿੱਤਾ ਗਿਆ ਸੀ

ਵਧੀਕ ਸੈਸ਼ਨ ਜੱਜ ਬੀ.ਆਰ. ਰਾਜਪੂਤ ਨੇ ਆਪਣੇ ਫ਼ੈਸਲੇ ਵਿੱਚ ਪ੍ਰਾਚੀਨ ਸੰਸਕ੍ਰਿਤ ਗ੍ਰੰਥ ਮਨੁਸਮ੍ਰਿਤੀ, ਵੇਦਾਂ ਅਤੇ ਹੋਰ ਹਿੰਦੂ ਗ੍ਰੰਥਾਂ ਦਾ ਹਵਾਲਾ ਦਿੰਦਿਆਂ ਗਾਂ ਦੇ ਧਾਰਮਿਕ ਮਹੱਤਵ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਗਾਂ ਨੂੰ `ਸੰਸਾਰ ਦੀ ਮਾਤਾ` ਅਤੇ ਧਰਮ ਦਾ ਥੰਮ੍ਹ ਮੰਨਿਆ ਜਾਂਦਾ ਹੈ ।

LEAVE A REPLY

Please enter your comment!
Please enter your name here