ਭਾਰਤ ਸਰਕਾਰ ਨੇ ਲਾਂਚ ਕੀਤਾ Bharatam ਐਪ, ਜਾਣੋ ਕੀ ਹੈ ਖਾਸ

0
98

Facebook ਦੀ ਟੱਕਰ ‘ਚ ਭਾਰਤ ਦਾ ਆਪਣਾ ਡਿਜੀਟਲ ਪਲੇਟਫਾਰਮ Bharatam ਐਪ ਲਾਂਚ ਹੋ ਗਿਆ ਹੈ। ਹੁਣ ਸਵਾਲ ਇਹ ਹੈ ਕਿ ਆਖ਼ਿਰ ਅਜਿਹਾ ਕੀ ਹੈ ਕਿ ਲੋਕ Facebook ਦੀ ਜਗ੍ਹਾ Bharatam ਐਪ ਦਾ ਇਸਤੇਮਾਲ ਕਰਨ। ਕੰਪਨੀ ਦਾ ਕਹਿਣਾ ਹੈ ਕਿ Bharatam ਐਪ Facebook ਵਰਗੀਆਂ ਦੂਸਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਜਾਣਕਾਰੀ ਨੂੰ ਗੁਪਤ ਰੱਖਣ ਦੀ ਵਧੇਰੇ ਸਮਰੱਥਾ ਰੱਖਦਾ ਹੈ।

Bharatam ਐਪ ਨੂੰ ਭਾਰਤੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦੇ ਹੋਏ ਬਣਾਇਆ ਗਿਆ ਹੈ। ਇਸ ਨਾਲ ਇੰਟਰੈਕਟਿਵ ਗੇਮ ਖੇਡ ਸਕਦੇ ਹੋ। ਲਾਈਵ ਸਟ੍ਰੀਮ ਜ਼ਰੀਏ ਆਪਣੇ ਇਵੈਂਟ ਨੂੰ ਸ਼ੇਅਰ ਕਰ ਸਕਦੇ ਹੋ। ਇਸ ਐਪਸ ਦਾ ਇਸਤੇਮਾਲ ਇੰਟਰੈਕਟਿਵ ਬਲੌਗ ਸਪੇਸ ਦੇ ਤੌਰ ‘ਤੇ ਕਰ ਸਕਦੇ ਹੋ । ਇਸ ਪਲੇਟਫਾਰਮ ‘ਤੇ ਸਿਰਫ਼ ਭਾਰਤ ਬੇਸਡ ਬ੍ਰਾਂਡਾਂ ਤੇ ਵਪਾਰੀਆਂ ਨੂੰ ਉਨ੍ਹਾਂ ਦੇ ਪਲੇਟਫਾਰਮ ‘ਤੇ ਖਰੀਦਣ ਤੇ ਵੇਚਣ ਦੀ ਇਜਾਜ਼ਤ ਦਿੰਦਾ ਹੈ। Bharatam ਤੁਹਾਨੂੰ ਪੇਮੈਂਟ ਆਪਸ਼ਨ ਦੀ ਸਹੂਲਤ ਦਿੰਦਾ ਹੈ। ਇਸ ਤੋਂ ਇਲਾਵਾ ਪਲੇਟਫਾਰਮ ਲੈਣ-ਦੇਣ ਦਾ ਪੈਸਾ ਉਦੋਂ ਤਕ ਰੱਖਦਾ ਹੈ ਜਦੋਂ ਤਕ ਕਿ ਸੇਵਾ ਜਾਂ ਉਤਪਾਦ ਦੀ ਵੰਡ ਨਹੀਂ ਹੋ ਜਾਂਦੀ, ਇਹ ਯਕੀਨੀ ਬਣਾਉਂਦਾ ਹੈ ਕਿ ਵਿਕਰੇਤਾ ਖਰੀਦਦਾਰ ਨੂੰ ਧੋਖਾ ਨਾ ਦੇਵੇ।

ਬਿਜ਼ਨੈੱਸ ਪ੍ਰੋਫਾਈਲ ਦੇ ਲਾਂਚ ਦੇ ਨਾਲ, ਐਪ ਉਨ੍ਹਾਂ ਮੈਂਬਰਾਂ ਤੇ ਵਪਾਰੀਆਂ ਨੂੰ ਮੁਫ਼ਤ ਇਸ਼ਤਿਹਾਰ ਪੈਸੇ ਦਾ ਕ੍ਰੈਡਿਟ ਦੇ ਕੇ ਸਥਾਨਕ ਵਪਾਰੀਆਂ ਤੇ ਵਪਾਰ ਨੂੰ ਹੱਲਾਸ਼ੇਰੀ ਦੇਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਤੋਂ ਬਾਅਦ ਮੈਂਬਰ ਚੁਣ ਸਕਦੇ ਹਨ ਕਿ ਕਿਹੜੇ ਵਪਾਰੀਆਂ ਨੂੰ ਹੱਲਾਸ਼ੇਰੀ ਦੇਣੀ ਚਾਹੁੰਦੇ ਹਨ ਤੇ ਜਿਨ੍ਹਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹਨ। Bharatam ਐਪ ਨੂੰ ਹੁਣ ਤਕ ਕਰੀਬ 10,000 ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ।

LEAVE A REPLY

Please enter your comment!
Please enter your name here