ਚਬੂਤਰੇ ਦੇ ਝਗੜੇ ਨੂੰ ਲੈ ਕੇ ਲਖਨਊ ਵਿਖੇ ਗੋਲੀਬਾਰੀ ਕਰਕੇ ਕਰ ਦਿੱਤਾ ਤਿੰਨ ਦਾ ਕਤਲ

0
42
Lukhnow Murder

ਲਖਨਊ, 27 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਇਕ ਵਿਅਕਤੀ ਵਲੋਂ ਗੋਲੀਬਾਰੀ ਕਰਕੇ ਤਿੰਨ ਵਿਅਕਤੀਆਂ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਕੋਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਲਖਨਊ (Lucknow) ਵਿਖੇ ਜੋ ਦਿਨ ਦਿਹਾੜੇ ਇਕ ਚਬੂਤਰੇ ਦੇ ਚੱਲ ਰਹੇ ਝਗੜੇ ਦੇ ਚਲਦਿਆਂ ਇਕ ਵਿਅਕਤੀ ਵਲੋਂ ਬੀਤੇ ਦਿਨੀਂ ਸਵੇਰ ਵੇਲੇ ਹੋਈ ਬਹਿਸਬਾਜੀ ਦੌਰਾਨ ਗੋਲੀਬਾਰੀ (Firing) ਕਰਕੇ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ ਵਿਚ ਤਿੰਨਾਂ ਦੀ ਪਛਾਣ ਸ਼ਿਵਾਜੀ ਤਿਵਾਰੀ, ਸ਼ਿਵੇਂਦਰ ਤਿਵਾਰੀ ਅਤੇ ਸੁਯਸ਼ ਦੇ ਤੌਰ ‘ਤੇ ਹੋਈ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਕਰ ਦਿੱਤਾ ਤਿੰਨਾਂ ਦਾ ਕਤਲ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਗੋਲੀਬਾਰੀ (Firing) ਕੀਤੇ ਜਾਣ ਦਾ ਮੁੱਖ ਕਾਰਨ ਜਿਥੇ ਘਰ ਦੇ ਸਾਹਮਣੇ ਇਕ ਬੋਹੜ ਦੇ ਦਰੱਖਤ ਹੇਠਾਂ ਚਬੂਤਰਾ ਬਣਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਸੀ ਤਾਂ ਜਿਸ ਵਿਅਕਤੀ ਵਲੋਂ ਤਹਿਸ਼ ਵਿਚ ਆ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਦੀ ਪਛਾਣ ਰਿਸ਼ਭ ਸ਼ੁਕਲਾ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਪੁਲਸ ਕਮਿਸ਼ਨਰ ਨੇ

ਉਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਦੇ ਚਲਦਿਆਂ ਪੁਲਸ ਕਮਿਸ਼ਨਰ ਤਰੁਣ ਚੁੱਘ ਨੇ ਦੱਸਿਆ ਕਿ ਪੁਲਸ ਨੇ ਮੁਲਜਮ ਨੂੰ ਇਕ ਪਿਸਤੌਲ ਸਮੇਤ ਹਿਰਾਸਤ ਵਿਚ ਲੈ ਲਿਆ ਹੈ । ਜਿਸ ਵਿਰੁੱਧ ਆਰਮਜ਼ ਐਕਟ ਅਤੇ ਕਤਲ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ (Case registered) ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here