ਬਲੈਕਮੇਲ ਕਰਨ ਅਤੇ ਪੈਸੇ ਵਸੂਲਣ ‘ਤੇ ਦੋ ਥਾਣੇਦਾਰਾਂ ਸਮੇਤ ਤਿੰਨ ਵਿਰੁੱਧ ਕੇੇਸ ਦਰਜ

0
40
Case registered

ਪਟਿਆਲਾ, 22 ਅਕਤੂਬਰ 2026 : ਥਾਣਾ ਪਸਿਆਣਾ (Pasyana Police Station) ਵਿਖੇ ਬਲੈਕਮੇਲ ਕਰਨ ਅਤੇ ਪੈਸੇ ਵਸੂਲਣ ਦੇ ਦੋਸ਼ ਹੇਠ ਦੋ ਥਾਣੇਦਾਰਾਂ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕੌਣ ਕੌਣ ਹਨ ਜਿਨ੍ਹਾਂ ‘ਤੇ ਕੀਤਾ ਗਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਸੂਲਰ ਤੋਂ ਮੈਣ ਰੋਡ ‘ਤੇ ਸੁਨਸਾਨ ਸੜਕ ‘ਤੇ ਕਾਰ ਵਿੱਚ ਬੈਠੇ ਜੋੜਿਆਂ ਦੀ ਵੀਡੀਓ ਬਣਾ ਕੇ ਬਲੈਕਮੇਲ (Blackmail) ਕਰਨ ਅਤੇ ਪੈਸੇ ਵਸੂਲਣ ਦੇ ਦੋਸ਼ ਹੇਠ ਪਸਿਆਣਾ ਪੁਲਸ ਵਲੋਂ ਜੋ ਸੜਕ ਸੁਰੱਖਿਆ ਫੋਰਸ ਵਿੱਚ ਤਾਇਨਾਤ ਦੋ ਥਾਣੇਦਾਰਾਂ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ (Case registered) ਕੀਤਾ ਹੈ ਵਿਚ ਤਿੰਨਾਂ ਦੀ ਪਛਾਣ ਥਾਣੇਦਾਰ ਕਰਨੈਲ ਸਿੰਘ ਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ, ਜਦੋਂ ਕਿ ਥਾਣੇਦਾਰ ਬਲਿਹਾਰ ਸਿੰਘ ਨੂੰ ਨਾਮਜਦ ਕੀਤਾ ਗਿਆ ਹੈ ।

ਪੁਲਸ ਨੇ ਕਰ ਲਿਆ ਹੈ ਦੋਹਾਂ ਦਾ ਪੁਲਸ ਰਿਮਾਂਡ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਵਲੋਂ ਜਾਅਲੀ ਪੁਲਸ ਮੁਲਾਜ਼ਮ ਬਣ ਕੇ ਵਸੂਲੀ ਕਰਨ ਦੇ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਥਾਣੇਦਾਰ ਕਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ।

ਕੀ ਸੂਚਨਾ ਪ੍ਰਾਪਤ ਹੋਈ ਸੀ ਥਾਣਾ ਪਸਿਆਣਾ ਦੇ ਮੁਖੀ ਨੂੰ

ਪੰਜਾਬ ਪੁਲਸ ਦੇ ਅਨੁਸਾਰ ਪਸਿਆਣਾ ਥਾਣੇ ਦੇ ਥਾਣੇਦਾਰ ਜਗਤਾਰ ਸਿੰਘ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਗੁਰਪ੍ਰੀਤ ਸਿੰਘ ਕੋਲ ਹਰਿਆਣਾ ਨੰਬਰ ਦੀ ਇਕ ਆਲਟੋ ਕਾਰ ਹੈ, ਜਿਸ ਉੱਤੇ ਜਾਅਲੀ ਪੰਜਾਬ ਦੀ ਨੰਬਰ ਪਲੇਟ ਲਗਾਈ ਹੋਈ ਹੈ । ਉਨ੍ਹਾਂ ‘ਤੇ ਦੋਸ਼ ਹੈ ਕਿ ਐੱਸ. ਐੱਸ. ਐੱਫ. ਵਿੱਚ ਤਾਇਨਾਤ ਥਾਣੇਦਾਰ ਕਰਨੈਲ ਸਿੰਘ ਅਤੇ ਬਲਿਹਾਰ ਸਿੰਘ ਆਪਣੇ ਸਾਥੀ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਸੁਨਸਾਨ ਸੜਕਾਂ ‘ਤੇ ਕਾਰਾਂ ਵਿੱਚ ਬੈਠੇ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ (Intimidating and threatening) ਸਨ । ਇਸ ਦੌਰਾਨ ਗੁਰਪ੍ਰੀਤ ਸਿੰਘ ਕਥਿਤ ਤੌਰ ‘ਤੇ ਉਨ੍ਹਾਂ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਅਤੇ ਪੈਸੇ ਵਸੂਲਦਾ ਸੀ । ਦੱਸਣਯੋਗ ਹੈ ਕਿ ਉਨ੍ਹਾਂ ਕੋਲੋਂ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦਾ ਪਤਾ ਲਗਾਇਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here