ਮਾਨਸਾ, 22 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਦੇ ਰੈਸਟ ਹਾਊਸ ਵਿਖੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ (Parvinder Singh Jhota) ਦੇ ਪਰਿਵਾਰ ਨਾਲ ਸੀ. ਬੀ. ਆਈ. ਦੀ ਦੂਸਰੀ ਵਾਰ ਗੱਲਬਾਤ ਸ਼ੁਰੂ ਹੋਈ ਹੈ ।
ਕੀ ਗੱਲਬਾਤ ਹੋਵੇਗੀ ਸੀ. ਬੀ. ਆਈ. ਦੀ ਪਰਿਵਾਰਕ ਮੈਂਬਰਾਂ ਨਾਲ
ਮਿਲੀ ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨਾਲ ਜੋ ਸੀ. ਬੀ. ਆਈ. ਦੀ ਰੈਸਟ ਹਾਊਸ ਵਿਖੇ ਗੱਲਬਾਤ ਜਾਰੀ ਹੈ ਦੌਰਾਨ ਹੋ ਸਕਦਾ ਹੈ ਕਿ ਸੀ. ਬੀ. ਆਈ. (C.B.I.) ਵਲੋਂ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਨੂੰ ਮਨਾਉਣ ਦੀ ਕੋਸਿ਼ਸ਼ ਕੀਤੀ ਜਾਵੇ ।
ਅਸ਼ਵਨੀ, ਨੀਲਮ ਰਾਣੀ ਤੇ ਬਿਪਨ ਦਾ ਖਤਮ ਹੋ ਰਿਹੈ ਰਿਮਾਂਡ
ਪ੍ਰਾਪਤ ਸੂਚਨਾ ਮੁਤਾਬਕ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਅਸ਼ਵਨੀ ਕੁਮਾਰ, ਉਨ੍ਹਾਂ ਦੀ ਪਤਨੀ ਨੀਲਮ ਰਾਣੀ ਅਤੇ ਬਿਪਨ ਦਾ ਅੱਜ ਪੁਲਸ ਰਿਮਾਂਡ ਵੀ ਖਤਮ ਹੋ ਰਿਹਾ ਹੈ, ਜਿਸਦੇੇ ਚਲਦਿਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸੀ. ਬੀ. ਆਈ. ਵਲੋਂ ਉਨ੍ਹਾਂ ਨੂੰ ਆਪਣੇ ਰਿਮਾਂਡ ‘ਤੇ ਲੈ ਲਿਆ ਜਾਵੇ ।
ਐਸ. ਜੀ. ਪੀ. ਸੀ. ਦਿੱਤੇ ਜਖਮੀਆਂ ਨੂੰ ਵਿੱਤੀ ਰਾਸ਼ੀ ਦੇ ਚੈਕ
ਉਪਰੋਕਤ ਪਰਵਿੰਦਰ ਸਿੰਘ ਝੋਟਾ ਗੋਲੀਬਾਰੀ ਘਟਨਾਕ੍ਰਮ ਦੌਰਾਨ ਜਖਮੀ ਹੋਏ ਵਿਅਕਤੀਆਂ ਨੂੰ ਅੱਜ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਅੱਜ ਪੰਜ-ਪੰਜ ਲੱਖ ਰੁਪਏ ਦੀ ਰਾਸ਼ੀ ਦੇ ਚੈਕ ਤਖ਼ਤ ਸ੍ਰੀ ਦਦਮਾ ਸਾਹਿਬ ਦੇ ਜੱਥੇਦਾਰ ਬਾਬਾ ਟੇਕ ਸਿੰਘ ਅਤੇ ਐੱਸ. ਜੀ. ਪੀ. ਸੀ. (SGPC) ਮੈਂਬਰ ਗੁਰਪ੍ਰੀਤ ਸਿੰਘ ਵੱਲੋਂ ਸਿਵਲ ਹਸਪਤਾਲ ਅਤੇ ਧਰਨਾ ਸਥਲ `ਤੇ ਪਹੁੰਚ ਕੇ ਸੌਂਪੇ ਗਏ ।
ਕੌਣ-ਕੌਣ ਹਨ ਚਾਰੋਂ ਜਖਮੀਆਂ ਵਿਚ
ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੌਰਾਨ ਘਟਨਾਕ੍ਰਮ ਵਿਚ ਜਖਮੀ ਹੋਏ ਚਾਰ ਵਿਅਕਤੀਆਂ ਵਿਚ ਝੋਟਾ ਦੇ ਸਾਥੀ ਕੁਲਵਿੰਦਰ ਸਿੰਘ, ਹੈਪੀ, ਬਲਤੇਜ ਸਿੰਘ ਅਤੇ ਗੋਵਿੰਦ ਸਿੰਘ ਸ਼ਾਮਲ ਹਨ ।









