ਮਾਨਸਾ, 21 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿਚ ਅੱਧੀ ਰਾਤ ਨੂੰ ਪਹੁੰਚ ਕੇੇ ਸਬੰਧ ਪੁਲਸ ਥਾਣੇ ਤੋਂ ਫਾਈਲਾਂ ਪ੍ਰਾਪਤ ਕੀਤੀਆਂ ਹਨ ।
ਕੇਸ ਦੀਆਂ ਫਾਈਲਾਂ ਲੈਣ ਮਗਰੋਂ ਨਜ਼ਰਾਂ ਟਿਕੀਆਂ ਅਗਲੀ ਜਾਂਚ ‘ਤੇ
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C.B.I.) ਦੇ ਬੀਤੀ ਅੱਧੀ ਰਾਤ ਨੂੰ ਹੀ ਮਾਨਸਾ ਵਿਖੇ ਪਹੁੰਚ ਕੇ ਸਬੰਧਤ ਪੁਲਸ ਥਾਣੇ ਤੋਂ ਕੇਸ ਨਾਲ ਸਬੰਧਤ ਫਾਈਲਾਂ ਹਾਸਲ ਕਰਨ ਦੇ ਚੁੱਕੇ ਗਏ ਫੋਰੀ ਕਦਮ ਦੇ ਚਲਦਿਆਂ ਹੁਣ ਸਭਨਾਂ ਦੀਆਂ ਨਜ਼਼ਰਾਂ ਸੀ. ਬੀ. ਆਈ. ਵਲੋਂ ਕੀਤੀ ਜਾਣ ਵਾਲੀ ਅਗਲੀ ਜਾਂਚ ‘ਤੇ ਟਿਕੀਆਂ ਹੋਈਆਂ ਹਨ ।
ਕੇਂਦਰੀ ਗ੍ਰਹਿ ਮੰਤਰੀ ਦਾ ਭਰੋਸਾ ਰੰਗ ਲਿਆਇਆ
ਪ੍ਰਾਪਤ ਸੂਚਨਾ ਮੁਤਾਬਕ ਬੀਤੇ ਦਿਨੀਂ ਪਰਵਿੰਦਰ ਸਿੰਘ ਝੋਟਾ (Parvinder Singh Jhota) ਦੇ ਪਰਵਿੰਦਰ ਸਿੰਘ ਝੋਟਾ ਦੇ ਘਰ ਦੁਖੀ ਪਰਿਵਾਰ ਨਾਲ ਸਾਂਝਾ ਕਰਨ ਪਹੁੰਚੇੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼਼ਾਹ ਦੇ ਸੀ. ਬੀ. ਆਈ. ਜਾਂਚ ਅਤੇ ਜਾਂਚ ਟੀਮ ਦੇ 21 ਅਕਤੂਬਰ ਨੂੰ ਦੁਪਹਿਰ 12 ਵਜੇ ਤੱਕ ਮਾਨਸਾ ਵਿਖੇ ਪਹੁੰਚਣ ਦੇ ਦਿੱਤੇ ਗਏ ਭਰੋਸੇ ਦੇੇ ਚਲਦਿਆਂ ਸੀ. ਬੀ. ਆਈ. ਟੀਮ ਨੇ ਉਸੇ ਦਿਨ ਹੀ ਮਾਨਸਾ ਵਿਖੇ ਦਸਤਕ ਦੇ ਦਿੱਤੀ, ਜਿਸ ਨਾਲ ਝੋਟਾ ਦੇ ਮਾਮਲੇ ਵਿਚ ਕੀਤੀ ਜਾਣ ਵਾਲੀ ਜਾਂਚ ਦਾ ਕੀ ਨਤੀਜਾ ਨਿਕਲੇਗਾ ਬਾਰੇ ਵੀ ਭਰੋਸਾ ਬਣਦਾ ਜਾ ਰਿਹਾ ਹੈ ।
ਮੁੱਖ ਮੰਤਰੀ ਪੰਜਾਬ ਨੇ ਦਿੱਤੀ ਸੀ ਕੇਂਦਰੀ ਗ੍ਰਹਿ ਮੰਤਰੀ ਦੀ ਆਮਦ ਤੋਂ ਪਹਿਲਾਂ ਜਾਂਚ ਦੇ ਹੁਕਮ
ਉਕਤ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਸੀ. ਬੀ. ਆਈ. ਹਵਾਲੇ ਕਰਨ ਦਾ ਐਲਾਨ ਬੀਤੇ ਦਿਨੀਂ ਸਵੇਰ ਵੇਲੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਆਉਣ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ ।









