ਸਖ਼ਤ ਰਵੱਈਆ ਅਪਣਾਉਂਦਿਆਂ ਕਈ ਬਾਲ ਵਿਆਹ ਰੋਕੇ : ਡਾ. ਬਲਜੀਤ ਕੌਰ

0
38
Dr. Baljit Kaur

ਚੰਡੀਗੜ੍ਹ, 20 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Government of Punjab) ਵਲੋਂ ਪੰਜਾਬ ਵਿਚ ਕਈ ਬਾਲ ਵਿਆਹ ਰੋਕੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਬਾਲ ਵਿਆਹ ਗਏ ਹਨ ਰੋਕੇ

ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਹਰ ਬੱਚੇ ਨੂੰ ਸੁਰੱਖਿਅਤ ਬਚਪਨ, ਮਿਆਰੀ ਸਿੱਖਿਆ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਦੇਣਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਸਰਕਾਰ ਦੇ ਸਖ਼ਤ ਰੁਖ ਤੇ ਵੱਖ-ਵੱਖ ਵਿਭਾਗਾਂ ਦੇ ਆਪਸੀ ਤਾਲਮੇਲ ਸਦਕਾ 2025 ਤੇ ਜਨਵਰੀ-ਜੁਲਾਈ 2026 ਦੌਰਾਨ ਕੁੱਲ 137 ਬਾਲ ਵਿਆਹ (Child Marriage) ਸਫ਼ਲਤਾਪੂਰਵਕ ਰੋਕੇ ਗਏ ਹਨ ।

ਕਿਹੜੇ ਸਾਲ ਤੇ ਮਹੀਨੇ ਵਿਚ ਕਿੰਨੇ ਬਾਲ ਵਿਆਹ ਰੋਕੇ ਗਏ

ਉੁਨ੍ਹਾਂ ਸਾਲ ਵਾਰ ਅੰਕੜਿਆਂ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ 2025 ਦੌੌਰਾਨ 64 ਬਾਲ ਵਿਆਹ ਰੋਕੇ ਗਏ ਜਦੋਂ ਕਿ ਜਨਵਰੀ ਤੋਂ ਜੁਲਾਈ ਤੱਕ 73 ਹੋਰ ਬਾਲ ਰੋਕ ਕੇ ਅਨੇਕਾਂ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਗਿਆ । ਇਹ ਅੰਕੜੇ ਕਾਰਜਪ੍ਰਣਾਲੀ, ਕਾਨੂੰਨ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਤੇ ਲੋਕ ਵਿਚ ਵਧ ਰਹਾੀ ਜਾਗਰੂਕਤਾ ਦਾ ਸਬੂਤ ਹਨ ।

ਕਿੰਨੇ ਬਾਲ ਵਿਆਹ ਰੋਕਥਾਮ ਅਧਿਕਾਰੀ ਹਨ ਨਿਯੁਕਤ

ਮੰਤਰੀ ਨੇ ਦਸਿਆ ਕਿ ਬਾਲ ਵਿਆਹ ਦੀ ਰੋਕਥਾਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਰਕਾਰ ਵਲੋਂ 2076 ਬਾਲ ਵਿਆਹ ਰੋਕਥਾਮ ਅਧਿਕਾਰੀ ਨਾਮਜਦ ਕੀਤੇ ਗਏ ਹਨ।ਜਿਨ੍ਹ੍ਹਾਂ ਵਿਚ ਪੰਜਾਬ ਦੇ ਸਾਰੇ ਸੀ. ਡੀ. ਪੀ. ਓਜ, ਤੇ ਸਰਕਾਰੀ ਸੀਨੀਅਰ ਸੈੈਕੰਡਰੀ ਸਕੂਲਾਂ ਦੇ ਪਿ੍ਰੰਸੀਪਲ ਸ਼ਾਮਲ ਹਨ । ਇਹ ਅਫ਼ਸਰ ਪਿੰਡ ਤੇ ਸ਼ਹਿਰੀ ਪੱਧਰ ਤੇ ਜਾਗਰੂਕਤਾ ਫੈਲਾਉਣ, ਸ਼ੱਕੀ ਮਾਮਲਿਆਂ ਦੀ ਪਛਾਣ ਕਰਨ ਤੇ ਸਮੇਂ ਸਿਰ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ ।

LEAVE A REPLY

Please enter your comment!
Please enter your name here