ਹਰਿਆਣਾ, 20 ਅਕਤੂਬਰ 2026 : ਹਰਿਆਣਾ (Haryana) ਦੇ ਸ਼ਹਿਰੀ ਇੰਦਰੀ ਦੇ ਪਿੰਡ ਧਮਾਨਹੇੜੀ ਦੇ ਵਸਨੀਕ ਇਕ ਹਰਿਆਣਵੀ ਨੌਜਵਾਨ ਦੀ ਇੰਗਲੈਂਡ ਵਿਖੇ ਅਚਾਨਕ ਹੀ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਇੰਦਰੀ ਖੇਤਰ ਦੇ ਪਿੰਡ ਧਮਾਨਹੇੜੀ ਦੇ ਰਹਿਣ ਵਾਲੇ ਜਿਸ ਹਰਿਆਣਵੀ ਨੌਜਵਾਨ ਦੀ ਇੰਗਲੈਂਡ (England) ਵਿਖੇ ਅਚਾਨਕ ਹੀ ਮੌਤ ਹੋ ਗਈ ਹੈ ਦੀ ਪਛਾਣ 20 ਸਾਲਾ ਕੰਵਲਜੀਤ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਦੋ ਕੁ ਮਹੀਨੇ ਪਹਿਲਾਂ ਹੀ 16 ਲੱਖ ਰੁਪਏ ਖਰਚ ਕਰਕੇ ਵਿਦੇਸ਼ ਗਿਆ ਸੀ ।
ਕੀ ਦੱਸਿਆ ਕੰਵਲਜੀਤ ਦਾ ਚਾਚਾ ਨੇ
ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਚਾਚਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਪਰਿਵਾਰ ਦੀ ਵਿੱਤੀ ਹਾਲਤ ਵਿਚ ਸੁਧਾਰ ਕਰਨ ਦੇ ਚਲਦਿਆਂ ਕੰਵਲਜੀਤ ਵਲੋਂ ਵਿਦੇਸ਼ ਜਾਇਆ ਗਿਆ ਸੀ ਪਰ ਦੋ ਮਹੀਨੇ ਬੀਤਣ ‘ਤੇ ਹੀ ਉਸਦੀ ਮੌਤ ਹੋ ਜਾਣ ਦੇ ਵਾਪਰੇ ਘਟਨਾਕ੍ਰਮ ਨਾਲ ਸਮੁੱਚਾ ਪਰਿਵਾਰ ਟੁੱਟ ਗਿਆ ਹੈ ।
ਪਰਿਵਾਰ ਨੇ ਕੀਤੀ ਸਰਕਾਰ ਨੂੰ ਨੌਜਵਾਨ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੀ ਅਪੀਲ
ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਵਾਪਸ ਲਿਆਉਣ ਲਈ ਲੋੜੀਂਦੀ ਮਦਦ ਮੁਹੱਈਆ ਕਰਵਾਏ ਤਾਂ ਜੋ ਪਰਿਵਾਰ ਉਸਦੇ ਆਖਰੀ ਵਾਰ ਦਰਸ਼ਨ ਕਰਕੇ ਅੰਤਿਮ ਸਸਕਾਰ ਕਰ ਸਕੇ ।









