ਚੰਡੀਗੜ੍ਹ, 19 ਅਕਤੂਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਕਿ ਦੁਨੀਆਂ ਭਰ ਦੇ ਲੋਕ ਹੁਣ ਚਖ ਸਕਣਗੇ ਪੰਜਾਬ ਦੇ ਚਿੱਟੇ ਛੋਲਿਆਂ ਤੇ ਰਾਜਮਾਂਹ ਦਾ ਸਵਾਦ ।
ਪੈਰਿਸ `ਚ `ਸੋਹਣਾ` ਬ੍ਰਾਂਡ ਤਹਿਤ 2 ਨਵੇਂ ਉਤਪਾਦ ਕੀਤੇ ਲਾਂਚ
ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਆਯੋਜਿਤ ਅੰਤਰਰਾਸ਼ਟਰੀ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਪ੍ਰਦਰਸ਼ਨੀ `ਸੀਆਲ ਪੈਰਿਸ 2026 ਦੌਰਾਨ ਮਾਰਕਫੈੱਡ ਦੇ ਸਟਾਲ ਦਾ ਉਦਘਾਟਨ ਕੀਤਾ ਅਤੇ `ਸੋਹਣਾ` ਬ੍ਰਾਂਡ ਦੇ ਤਹਿਤ 2 ਨਵੇਂ ਉਤਪਾਦ `ਚਿਕਪੀਜ਼ ਇਨ ਬ੍ਰਾਈਨ` (ਡੱਬਾਬੰਦ ਚਿੱਟੇ ਛੋਲੇ) ਅਤੇ `ਰੈੱਡ ਕਿਡਨੀ ਬੀਨਜ਼ ਇਨ ਬ੍ਰਾਈਨ’ (ਡੱਬਾਬੰਦ ਰਾਜਮਾਂਹ) ਲਾਂਚ ਕੀਤੇ ।
ਸਰਕਾਰ ਕਰਨਾ ਚਾਹੁੰਦੀ ਹੈ ਸੂਬੇ ਨੂੰ ਫੂੂਡ ਪ੍ਰੋਸੈਸਿੰਗ ਗਲੋਬਲ ਕੇਂਦਰ ਵਜੋਂ ਵਿਕਸਤ : ਮੁੱਖ ਮੰਤਰੀ
ਉਨ੍ਹਾਂ ਕਿਹਾ ਕਿ ਹੁਣ ਦੁਨੀਆ ਭਰ ਦੇ ਲੋਕ ਪੰਜਾਬ ਦੇ ਰਵਾਇਤੀ ਸਵਾਦ ਦਾ ਆਨੰਦ ਲੈ ਸਕਣਗੇ । ਇਸ ਪਹਿਲ ਕਦਮੀ ਦਾ ਮਕਸਦ ਪੰਜਾਬ ਦੇ ਗੁਣਵੱਤਾ ਵਾਲੇ ਖੇਤੀਬਾੜੀ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਾਉਣਾ, ਬਰਾਮਦ ਵਧਾਉਣਾ ਅਤੇ ਕਿਸਾਨਾਂ ਦੀ ਆਮਦਨ `ਚ ਵਾਧੇ ਦੇ ਨਵੇਂ ਮੌਕੇ ਪੈਦਾ ਕਰਨਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਭੰਡਾਰ ਰਿਹਾ ਹੈ ਅਤੇ ਹੁਣ ਸਰਕਾਰ ਸੂਬੇ ਨੂੰ ਗੁਣਵੱਤਾ ਵਾਲੇ ਖੁਰਾਕ ਉਤਪਾਦਾਂ ਅਤੇ ਆਧੁਨਿਕ ਫੂਡ ਪ੍ਰੋਸੈਸਿੰਗ (Food Processing) ਦੇ ਗਲੋਬਲ ਕੇਂਦਰ ਵਜੋਂ ਵਿਕਸਤ ਕਰਨਾ ਚਾਹੁੰਦੀ ਹੈ ।









