ਸੁਨਾਮ ਊਧਮ ਸਿੰਘ ਵਾਲਾ, 19 ਅਕਤੂਬਰ 2026 : ਪੰਜਾਬ ਦੇ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ (Sunam Udham Singh Wala) ਵਿਖੇ ਇਕ ਨਾਬਾਲਗ ਵਿਦਿਆਰਥਣ ਵਲੋਂ ਖੁਦਕੁਸ਼ੀ (Suicide) ਕਰ ਲਈ ਗਈ ਹੈ ।
ਕੀ ਕਾਰਨ ਵਿਦਿਆਰਥਣ ਵਲੋਂ ਖੁਦਕੁਸ਼ੀ ਕਰਨ ਦਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਜੋ ਇਕ 17 ਨਾਬਾਲਗ ਵਿਦਿਆਰਥਣ (Minor female student) ਵਲੋਂ ਜਹਿਰੀਲੀ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ ਦਾ ਮੁੱਖ ਕਾਰਨ ਪ੍ਰੀਖਿਆ ‘ਚ ਘੱਟ ਨੰਬਰ ਆਉਣਾ ਹੈੈ। ਸਿਵਲ ਹਸਪਤਾਲ ‘ਚ ਮ੍ਰਿਤਕ ਵਿਦਿਆਰਥਣ ਦੇ ਪੋਸਟਮਾਰਟਮ (Postmortem) ਦੌਰਾਨ ਸਹਾਇਕ ਥਾਣੇਦਾਰ ਪੁਲਸ ਸਟੇਸ਼ਨ ਮੂਣਕ ਮੇਜਰ ਸਿੰਘ ਨੇ ਦੱਸਿਆ ਕਿ ਪਿੰਡ ਬੱਲਰਾ ਦੀ ਜਸਮੀਤ ਕੌਰ (17) ਪੁੱਤਰੀ ਬੱਬੂ ਸਿੰਘ ਲਹਿਰਾਗਾਗਾ ਦੇ ਇਕ ਸਕੂਲ ਵਿਚ 12ਵੀਂ ਕਲਾਸ ਵਿਚ ਪੜ੍ਹਦੀ ਸੀ । ਸਕੂਲ ਵੱਲੋਂ ਲਈ ਗਈ ਪ੍ਰੀਖਿਆ ‘ਚ ਉਸ ਦੇ ਨੰਬਰ ਥੋੜ੍ਹੇ ਘੱਟ ਆ ਗਏ । ਇਸ ਵਜ੍ਹਾ ਕਰ ਕੇ ਉਸ ਨੇ 14 ਅਕਤੂਬਰ ਨੂੰ ਆਪਣੇ ਘਰ ‘ਚ ਕੋਈ ਜ਼ਹਿਰੀਲਾ ਪਦਾਰਥ (Toxic substance) ਖਾ ਲਿਆ ।
ਪੁਲਸ ਨੇ ਧਾਰਾ 194 ਤਹਿਤ ਕਰ ਦਿੱਤੀ ਹੈ ਕਾਰਵਾਈ ਸ਼ੁਰੂ
ਪਤਾ ਲੱਗਣ ‘ਤੇ ਪਰਿਵਾਰ ਉਸ ਨੂੰ ਇਲਾਜ ਲਈ ਲਹਿਰਾ, ਟੋਹਾਣਾ ਅਤੇ ਸੁਨਾਮ ਦੇ ਵੱਖ-ਵੱਖ ਹਸਪਤਾਲਾਂ ਵਿਚ ਲੈ ਗਿਆ ਪਰ ਆਖਿਰਕਾਰ ਅੱਜ ਸਵੇਰੇ ਸੁਨਾਮ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜਿ਼ੰਦਗੀ ਅਤੇ ਮੌਤ ਨਾਲ ਜੁੜਦੇ ਹੋਏ ਉਸਦੀ ਮੌਤ ਹੋ ਗਈ । ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਿਤਕ ਵਿਦਿਆਰਥਣ ਦੇ ਪਿਤਾ ਬੱਬੂ ਸਿੰਘ ਦੇ ਬਿਆਨ `ਤੇ ਆਈ.ਪੀ.ਸੀ. ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।









