ਨਾਬਾਲਗ ਵਿਦਿਆਰਥਣ ਨਾਲ ਛੇੜਛਾੜ ਕਰਨ ‘ਤੇ ਚਪੜਾਸੀ ਵਿਰੁੱਧ ਕੇਸ ਦਰਜ

0
41
Ludhiana Posco

ਲੁਧਿਆਣਾ, 19 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਇਕ ਪ੍ਰਾਈਵੇਟ ਸਕੂਲ ਵਿਚ ਨਾਬਾਲਗ ਵਿਦਿਆਰਥਣ ਨਾਲ ਚਪੜਾਸੀ ਵਲੋਂ ਹੀ ਛੇੜਛਾੜ (Molestation) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ ਚਪੜਾਸੀ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣ ਵਿਖੇ ਜੋ ਇਕ ਪ੍ਰਾਈਵੇਟ ਸਕੂਲ ਅੰਦਰ ਪੜ੍ਹਦੀ 16 ਸਾਲਾ ਨਾਬਾਲਗ ਵਿਦਿਆਰਥਣ (Minor female student) ਨਾਲ ਇਕ ਸਕੂਲ ਦੇ ਹੀ ਨੌਜਵਾਨ ਚਪੜਾਸੀ ਵਲੋਂ ਛੇੜਛਾੜ ਕਰਨ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਚਪੜਾਸੀ ਦੀ ਪਛਾਣ ਪਿ੍ਰੰਸ ਪਾਲ ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਕੀਤਾ ਨੌਜਵਾਨ ਵਿਰੁੱਧ ਪੋਕਸੋੋ ਐਕਟ ਤਹਿਤ ਕੇਸ ਦਰਜ

ਉਕਤ ਵਾਪਰੇ ਘਟਨਾਕ੍ਰਮ ਦੇ ਚਲਦਿਆਂ ਪੀੜ੍ਹਤਾ ਦੀ ਸਿ਼ਕਾਇਤ ਦੇ ਆਧਾਰ ‘ਤੇ ਟਿੱਬਾ ਥਾਣੇ ਦੀ ਪੁਲਸ ਵਲੋਂ ਨੌਜਵਾਨ ਚਪੜਾਸੀ ਪਿ੍ਰੰਸ ਪਾਲ ਵਿਰੁੱਧ ਪੋਕਸੋੋ ਐਕਟ (POCSO Act) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਉਕਤ ਘਟਨਾ ਜੋ ਕਿ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਸੀ ਦੀ ਫੁਟੇਜ ਹਾਸਲ ਕਰਕੇ ਨੌਜਵਾਨ ਨੇ ਆਪਣੇ ਦੋਸਤਾਂ ਨੂੰ ਦਿਖਾਈ, ਜਿਸਦੇ ਚਲਦਿਆਂ ਉਸ ਵਲੋਂ ਵਿਦਿਆਰਥਣ ਦੀ ਬਦਨਾਮੀ ਵੀ ਕੀਤੀ ਗਈ ।

LEAVE A REPLY

Please enter your comment!
Please enter your name here