ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੱਖ ਮੰਤਰੀ ਦਾ ਸਾਢੂ ਲਿਆ ਹਿਰਾਸਤ ਵਿਚ

0
39
Enforcement Directorate

ਨਵੀਂ ਦਿੱਲੀ, 17 ਅਕਤੂਬਰ 2026 : ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮੁੱਖ ਮੰਤਰੀ ਪੰਜਾਬ ਦੇ ਸਾਢੂ ਨੂੰ ਦਿੱਲੀ ਵਿਖੇ ਹਵਾਈ ਅੱਡੇ ਤੋਂ ਹਿਰਾਸਤ (Detention) ਵਿਚ ਲਿਆ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ‘ਚ ਪੰਜ ਕਰੋੜ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਦੇ ਮਾਮਲੇ ‘ਚ ਜੋ ਈ. ਡੀ. (E. D.) ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸਾਢੂ ਤੇ ਪੰਜਾਬੀ ਫਿ਼ਲਮ ਇੰਡਸਟਰੀ ਨਾਲ ਜੁੜੇ ਵਿਅਕਤੀ ਨੂੰ ਅੱਜ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਿਰਾਸਤ ਵਿਚ ਲਿਆ ਗਿਆ ਹੈ ਦੀ ਪਛਾਣ ਅਮਰਦੀਪ ਸਿੰਘ ਗਰੇਵਾਲ (Amardeep Singh Grewal) ਦੇ ਤੌਰ ‘ਤੇ ਹੋਈ ਹੈ ।

ਈ. ਡੀ. ਵਲੋਂ ਗਰੇਵਾਲ ਨੂੰ ਲਿਜਾਇਆ ਗਿਆ ਦਫ਼ਤਰ

ਪ੍ਰਾਪਤ ਸੂਚਨਾ ਮੁਤਾਬਕ ਅਮਨਦੀਪ ਗਰੇਵਾਲ ਜਿਸ ਵਿਰੁੱਧ ਲੁਕ-ਆਉਟ ਨੋਟਿਸ ਜਾਰੀ ਹੋਇਆ ਸੀ ਨੂੰ ਪੁੱਛਗਿੱਛ ਲਈ ਈ. ਡੀ. ਦਫ਼ਤਰ ਲਿਜਾਇਆ ਗਿਆ ਹੈ । ਦੱਸਣਯੋਗ ਹੈ ਕਿ ਗਰੇਵਾਲ ਨੂੰ ਈ. ਡੀ. ਵਲੋਂ ਪੁੱਛਗਿੱਛ ਲਈ 7 ਅਕਤੂਬਰ ਅਤੇ ਫਿਰ 9 ਅਕਤੂਬਰ ਨੂੰ ਦਿੱਲੀ ਸਥਿਤ ਹੈਡ ਕੁਆਰਟਰ ਵਿਚ ਪੇਸ਼ ਹੋਣ ਲਈ ਸੰਮੰਨ ਭੇਜੇ ਗਏ ਸਨ ਪਰ ਉਹ ਦੋਹਾਂ ਤਰੀਕਾਂ ਤੇ ਪੁੱਂਛਗਿੱਛ ਵਿਚ ਸ਼ਾਮਲ ਨਹੀਂ ਹੋਏ। ਜਿਸ ਤੋਂ ਬਾਅਦ ਹੀ ਅੱਜ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ।

ਕਿਸ ਮਾਮਲੇ ਵਿਚ ਲਿਆ ਗਿਆ ਹੈ ਹਿਰਾਸਤ ਵਿਚ

ਭਰੋਸੇਯੋਗ ਸੂਤਰਾਂ ਮੁਤਾਬਕ ਗਰੇਵਾਲ ਨੂੰ ਮੋਹਾਲੀ ਵਿਚ ਦਰਜ ਇਕ ਜਬਰ-ਜਨਾਹ ਦੇ ਕੇਸ ਨੂੰ ਕਥਿਤ ਤੌਰ ਤੇ ਖਤਮ ਕਰਵਾਉਣ ਅਤੇ ਇਸ ਲਈ ਪੰਜ ਕਰੋੜ ਰੁਪਏ ਦੀ ਮੰਗ ਕੀਤੇ ਜਾਣ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ । ਜਿਕਰਯੋਗ ਹੈ ਕਿ ਮਾਮਲੇ ਦੀ ਸ਼ੁਰੂਆਤ ਗੁਰਵਿੰਦਰ ਸਿੰਘ ਉਰਫ਼ ਗੁਰੀ ਚਾਹਲ ਖਿ਼ਲਾਫ਼ ਦਰਜ ਕੇਸ ਤੋਂ ਹੋਈ ਸੀ ।

ਕੀ ਸੀ ਪੂਰਾ ਮਾਮਲਾ

ਜਾਣਕਾਰੀ ਮੁਤਾਬਕ 26 ਸਾਲਾ ਇਕ ਔਰਤ ਦੀ ਸਿ਼ਕਾਇਤ ‘ਤੇ ਮੋਹਾਲੀ ਦੇ ਸੋਹਾਣਾ ਥਾਣੇ ‘ਚ 1 ਮਈ ਨੂੰ ਜਬਰ-ਜਨਾਹ, ਬਲੈਕਮੇਲਿੰਗ ਤੇ ਧਮਕੀਆਂ ਦੇਣ ਸਮੇਤ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ । ਔਰਤ ਨੇ ਦੋਸ਼ ਲਗਾਇਆ ਸੀ ਕਿ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ ਗਏ, ਉਸ ਨੂੰ ਬਲੈਕਮੇਲ ਕੀਤਾ ਗਿਆ ਤੇ ਧਮਕੀਆਂ ਦਿੱਤੀਆਂ ਗਈਆਂ । ਇਸ ਤੋਂ ਬਾਅਦ ਇਹ ਦੋਸ਼ ਸਾਹਮਣੇ ਆਏ ਕਿ ਕੇਸ ਰੱਦ ਕਰਵਾਉਣ ਤੇ ਮਾਮਲੇ ਨੂੰ ਦਬਾਉਣ ਲਈ ਪੰਜ ਕਰੋੜ ਰੁਪਏ ਮੰਗੇ ਗਏ ਸਨ । ਇਸ ਕਥਿਤ ਮੰਗ ਦੇ ਸਬੰਧ `ਚ ਹੀ ਅਮਰਦੀਪ ਸਿੰਘ ਗਰੇਵਾਲ ਦਾ ਨਾਮ ਸਾਹਮਣੇ ਆਇਆ ਪਰ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ ।

LEAVE A REPLY

Please enter your comment!
Please enter your name here