ਅਮਰੀਕਾ ਦੇ ਸਕੂਲ ਵਿੱਚ ਗੋਲੀਬਾਰੀ ਕਾਰਨ ਹੋਈ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ

0
41
America Shootout

ਅਮਰੀਕਾ, 16 ਅਕਤੂਬਰ 2026 : ਅਮਰੀਕਾ (America) ਦੇੇਸ਼ ਦੇ ਓਰੇਗਨ ਸੂਬੇ ਦੇ ਸ਼ਹਿਰ ਬੈਂਡ ਵਿਚ ਇਕ ਸਕੂਲ ਵਿਚ ਗੋਲੀਬਾਰੀ (Firing) ਕਾਰਨ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਹੈ ।

ਕਿੰਨਿਆਂ ਦੀ ਹੋਈ ਗੋਲੀਬਾਰੀ ਦੌਰਾਨ ਮੌਤ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਓਰੇਗਨ ਰਾਜ ਦੇ ਸ਼ਹਿਰ ਬੈਂਡ ਵਿੱਚ ਜੋ ਲੰਘੇ ਦਿਨੀਂ ਇੱਕ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਦੌਰਾਨ ਬੱਚਿਆਂ ਸਮੇਤ ਕੁੱਝ ਲੋਕਾਂ ਦੀ ਮੌਤ (Death) ਹੋ ਗਈ ਹੈ ਵਿਚ ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ । ਦੱੱਸਣਯੋਗ ਹੈ ਕਿ ਜਾਣਕਾਰੀ ਅਨੁਸਾਰ ਹਮਲਾਵਰ ਨੂੰ ਇੱਕ ਸਥਾਨਕ ਨਾਗਰਿਕ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ । ਹਮਲਾਵਰ ਦੀ ਉਮਰ ਲਗਭਗ 16 ਸਾਲ ਸੀ ।

ਕੀ ਦੱਸਿਆ ਪੁਲਸ ਮੁਖੀ ਨੇ

ਪੁਲਸ ਮੁਖੀ ਮਾਈਕ ਕ੍ਰਾਂਟਜ਼ ਨੇ ਦੱਸਿਆ ਕਿ ਹਮਲਾਵਰ ਬੈਂਡ ਦਾ ਰਹਿਣ ਵਾਲਾ ਸੀ। ਉਸ ਨੇ ਸਕੂਲ ਦੇ ਬੰਦ ਦਰਵਾਜ਼ਿਆਂ `ਤੇ ਗੋਲੀਆਂ ਚਲਾ ਕੇ ਅੰਦਰ ਪ੍ਰਵੇਸ਼ ਕੀਤਾ ਸੀ । ਇੱਕ ਰਿਪੋਰਟ ਅਨੁਸਾਰ ਇਸ ਸਾਲ ਸੰਯੁਕਤ ਰਾਜ ਅਮਰੀਕਾ ਵਿਚ ਸਕੂਲਾਂ ਵਿੱਚ ਗੋਲੀਬਾਰੀ ਦੀਆਂ 25 ਘਟਨਾਵਾਂ ਵਾਪਰੀਆਂ ਹਨ । ਮਾਰੇ ਗਏ ਬੱਚਿਆਂ ਦੀ ਉਮਰ 5, 8 ਅਤੇ 11 ਸਾਲ ਸੀ । ਮਰਨ ਵਾਲਿਆਂ ਵਿੱਚ ਇੱਕ ਅਧਿਆਪਕ ਵੀ ਸ਼ਾਮਲ ਹੈ । ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਇੱਕ 7 ਸਾਲਾ ਬੱਚੇ ਅਤੇ 54 ਸਾਲਾ ਅਧਿਆਪਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।

LEAVE A REPLY

Please enter your comment!
Please enter your name here