ਦੱਖਣੀ ਜ਼ੋਨ ਦੇ ਅਧਿਕਾਰੀਆਂ ਨੇ ਰੱਖਿਆ ਅੰਦੋਲਨ ਜਾਰੀ ਰੱਖਣ ਦਾ ਫ਼ੈਸਲਾ

0
43
PSPCL

ਪਟਿਆਲਾ, 13 ਅਕਤੂਬਰ 2026 : ਪ੍ਰੋਗਰੈਸਿਵ ਅਲਾਇੰਸ ਆਫ ਪਾਵਰ ਆਫਿਸਰਜ (Progressive Alliance of Power Officers) ਦੇ ਬੁਲਾਰੇ ਨੇ ਦੱੱਸਿਆ ਕਿ 13 ਅਤੇ 14 ਅਕਤੂਬਰ ਨੂੰ ਵੀਡੀਓ ਕਾਨਫਰੰਸ ਮੀਟਿੰਗਾਂ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ ।

ਕੀ ਆਖਿਆ ਪ੍ਰੋਗਰੈਸਿਵ ਅਲਾਇੰਸ ਆਫ ਪਾਵਰ ਆਫਿਸਰ ਨੇ

ਪ੍ਰੋਗਰੈਸਿਵ ਅਲਾਇੰਸ ਆਫ ਪਾਵਰ ਆਫਿਸਰਜ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦੇ ਮੁੱਖ ਇੰਜੀਨੀਅਰ ਰਤਨ ਕੁਮਾਰ ਮਿੱਤਲ ਦੇ ਤਬਾਦਲੇ ਤੱਕ ਜਿਥੇ ਅੰਦੋਲਨ ਜਾਰੀ ਰਹੇਗਾ, ਉਥੇ ਹੀ ਐਸ. ਡੀ. ਓ. ਸਿਟੀ ਸਮਾਣਾ ਵਿਰੁੱਧ ਕਥਿਤ ਬਦਲਾਖੋਰੀ ਵਾਲੀ ਕਾਰਵਾਈ ਦੀ ਸਖਤ ਨਿੰਦਾ ਕੀਤੀ ਗਈ ਤੇ ਸੀ. ਐਮ. ਡੀ. ਨਾਲ ਹੀ ਮੀਟਿੰਗ ਤੋਂ ਬਾਅਦ ਜ਼ੋਨਲ ਪੱਧਰ ਤੇ ਸਮੂਹਿਕ ਕੈਜੂਅਲ ਲੀਵ ਬਾਰੇ ਵੀ ਫ਼ੈਸਲਾ ਲਿਆ ਜਾਵੇਗਾ ।

ਕੀ ਫ਼ੈਸਲਾ ਲਿਆ ਗਿਆ ਮੀਟਿੰਗ ਵਿਚ

ਪਟਿਆਲਾ ਵਿਖੇ ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ਿਸਰਜ਼ ਦੀ ਅਗਵਾਈ ਹੇਠ ਦੱਖਣੀ ਜ਼ੋਨ ਦੇ ਬਿਜਲੀ ਅਧਿਕਾਰੀਆਂ (Electricity officials) ਦੀ ਇੱਕ ਅਹਿਮ ਮੀਟਿੰਗ ਹੋਈ । ਮੀਟਿੰਗ ਦੌਰਾਨ ਮੁੱਖ ਇੰਜੀਨੀਅਰ/ਦੱਖਣੀ ਜ਼ੋਨ ਇੰਜੀ. ਰਤਨ ਕੁਮਾਰ ਮਿੱਤਲ ਵਿਰੁੱਧ ਚੱਲ ਰਹੇ ਅੰਦੋਲਨ ਦੀ ਮੌਜੂਦਾ ਸਥਿਤੀ ਅਤੇ ਅਗਲੀ ਰਣਨੀਤੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ । ਜ਼ਮੀਨੀ ਹਕੀਕਤਾਂ ਅਤੇ ਵਿਗੜ ਰਹੇ ਪ੍ਰਸ਼ਾਸਨਿਕ ਮਾਹੌਲ ਬਾਰੇ ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ ਮੀਟਿੰਗ ਵਿੱਚ ਸਰਬਸੰਮਤੀ ਨਾਲ ਕਈ ਤਰ੍ਹਾਂ ਦੇ ਫ਼ੈਸਲੇ ਕੀਤੇ ਗਏ।

ਕੀ ਫ਼ੈਸਲੇੇ ਲਏ ਗਏ ਮੀਟਿੰਗ ਵਿਚ

13 ਅਤੇ 14 ਅਕਤੂਬਰ ਦੀਆਂ ਵੀਡੀਓ ਕਾਨਫਰੰਸ ਮੀਟਿੰਗਾਂ ਦਾ ਪੂਰਨ ਬਾਈਕਾਟ, ਮੁੱਖ ਇੰਜੀਨੀਅਰ ਦੇ ਕਥਿਤ ਤਾਨਾਸ਼ਾਹੀ ਰਵੱਈਏ ਵਿਰੁੱਧ ਪਹਿਲਾਂ ਤੋਂ ਚੱਲ ਰਹੇ ਵਿਰੋਧ ਅਤੇ ਬਾਈਕਾਟ ਨੂੰ ਜਾਰੀ ਰੱਖਦਿਆਂ ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਾਰੇ ਅਧਿਕਾਰੀ ਮੁੱਖ ਇੰਜੀਨੀਅਰ/ਦੱਖਣੀ ਜ਼ੋਨ ਵੱਲੋਂ 13 ਅਤੇ 14 ਅਕਤੂਬਰ ਨੂੰ ਬੁਲਾਈਆਂ ਗਈਆਂ ਵੀਡੀਓ ਕਾਨਫਰੰਸ ਮੀਟਿੰਗਾਂ ਦਾ ਪੂਰਨ ਬਾਈਕਾਟ ਕਰਨਗੇ, ਐਸ. ਡੀ. ਓ. ਸਿਟੀ ਸਮਾਣਾ ਵਿਰੁੱਧ ਕਥਿਤ ਮਨਮਾਨੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਗਈ ।

ਹੋਰ ਕੀ ਕੀ ਫ਼ੈਸਲੇ ਕੀਤੇ ਗਏ

ਇਸ ਤੋਂ ਇਲਾਵਾ ਮੀਟਿੰਗ ਵਿੱਚ ਇੰਜੀ. ਸੁਖਰਾਜ ਸਿੰਘ, ਐਸ. ਡੀ. ਓ. ਸਿਟੀ ਸਮਾਣਾ ਵਿਰੁੱਧ ਕੀਤੀ ਗਈ ਕਥਿਤ ਗ਼ਲਤ, ਬੇਬੁਨਿਆਦ ਅਤੇ ਬਦਲਾਖੋਰੀ ਵਾਲੀ ਪ੍ਰਸ਼ਾਸਨਿਕ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਗਈ, ਅਧਿਕਾਰੀਆਂ ਨੇ ਫੀਲਡ ਸਟਾਫ਼ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਡੂੰਘੀ ਨਾਰਾਜ਼ਗੀ ਪ੍ਰਗਟਾਈ ਅਤੇ ਫ਼ੈਸਲਾ ਕੀਤਾ ਕਿ ਇਸ ਮਾਮਲੇ ਨੂੰ ਅਗਲੀ ਮੀਟਿੰਗ ਵਿੱਚ ਪੀ. ਐਸ. ਪੀ. ਸੀ. ਐਲ. ਪ੍ਰਬੰਧਨ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ, ਸੀ. ਐਮ. ਡੀ. ਨਾਲ ਮੀਟਿੰਗ ਤੋਂ ਬਾਅਦ ਜ਼ੋਨਲ ਪੱਧਰ ’ਤੇ ਸਮੂਹਿਕ ਕੈਜ਼ੂਅਲ ਲੀਵ ਬਾਰੇ ਫ਼ੈਸਲਾ, ਪੀ. ਐਸ. ਪੀ. ਸੀ. ਐਲ. ਦੇ ਸੀ. ਐਮ. ਡੀ. ਦੀ ਨਿਰਪੱਖ ਅਤੇ ਉਸਾਰੂ ਅਗਵਾਈ ਵਿੱਚ ਪੂਰਾ ਭਰੋਸਾ ਪ੍ਰਗਟ ਕਰਦਿਆਂ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਦੱਖਣੀ ਜ਼ੋਨ ਦੇ ਸਾਰੇ ਅਧਿਕਾਰੀਆਂ ਅਤੇ ਅਲਾਇੰਸ ਦੀ ਸੀ. ਡਬਲਿਊ. ਸੀ. ਦੇ ਮੈਂਬਰਾਂ ਵੱਲੋਂ ਜ਼ੋਨਲ ਪੱਧਰ ’ਤੇ ਸਮੂਹਿਕ ਕੈਜ਼ੂਅਲ ਲੀਵ ਲੈਣ ਬਾਰੇ ਅੰਤਿਮ ਫ਼ੈਸਲਾ ਇਸ ਹਫ਼ਤੇ ਸੀ. ਐਮ. ਡੀ. ਨਾਲ ਹੋਣ ਵਾਲੀ ਏਜੰਡਾ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ ।

LEAVE A REPLY

Please enter your comment!
Please enter your name here