ਸੀਤਾਪੁਰ `ਚ ਜਾਇਦਾਦ ਦੇ ਵਿਵਾਦ `ਚ ਤੇਲ ਕਾਰੋਬਾਰੀ ਦੀ ਕੁੱਟ-ਕੁੱਟ ਕੇ ਹੱਤਿਆ

0
33
Sitapur Beaten

ਸੀਤਾਪੁਰ, 12 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸੀਤਾਪੁਰ ਵਿਖੇ ਜਾਇਦਾਦ ਦੇ ਝਗੜੇ ਵਿਚ ਇਕ ਤੇਲ ਕਾਰੋਬਾਰੀ ਦਾ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਤੇੇਲ ਕਾਰੋਬਾਰੀ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸੀਤਾਪੁਰ (Sitapur) ‘ਚ ਜੋ ਸ਼ਨੀਵਾਰ ਨੂੰ ਜਾਇਦਾਦ ਵਿਵਾਦ ‘ਚ ਤੇਲ ਕਾਰੋਬਾਰੀ ਦੀ ਡਾਂਗਾਂ ਤੇ ਰਾਡਾਂ ਨਾਲ ਕੁੱਟ-ਕੁੱਟ (beaten) ਕੇ ਹੱਤਿਆ ਕਰ ਦਿੱਤੀ ਗਈ ਦੀ ਪਛਾਣ 58 ਸਾਲਾ ਰਾਮਕ੍ਰਿਸ਼ਨ ਰਾਠੌਰ (Ramkrishna Rathore) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਹਮਲੇ ‘ਚ ਰਾਮਕ੍ਰਿਸ਼ਨ ਦਾ ਪੁੱਤਰ ਅਭਿਸ਼ੇਕ ਉਰਫ਼ ਛੋਟੇ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਲਖਨਊ ਰੈਫਰ ਕੀਤਾ ਗਿਆ ਹੈ । ਮ੍ਰਿਤਕ ਨਗਰ ਵਿਕਾਸ ਰਾਜ ਮੰਤਰੀ ਅਤੇ ਸੀਤਾਪੁਰ ਦੇ ਵਿਧਾਇਕ ਰਾਕੇਸ਼ ਰਾਠੌਰ `ਗੁਰੂ` ਦਾ ਰਿਸ਼ਤੇਦਾਰ ਸੀ ।

ਕੀ ਕਾਰਨ ਸਾਹਮਣੇ ਆਇਆ ਕਾਰੋਬਾਰੀ ਦੀ ਕੁੱਟਮਾਰ ਦਾ

ਪੁਲਸ ਅਨੁਸਾਰ ਦੁਰਗਾਪੁਰਵਾ ਵਾਸੀ ਰਾਮਕ੍ਰਿਸ਼ਨ ਦਾ ਰਾਜਾਬਾਜ਼ਾਰ ਦੀ ਦਾਲਮੰਡੀ ਸਥਿਤ ਦੁਕਾਨਾਂ ਨੂੰ ਲੈ ਕੇ ਰਿਸ਼ਤੇਦਾਰ ਰਵਿੰਦਰ ਉਰਫ਼ ਕੱਲੂ ਰਾਠੌਰ ਨਾਲ 3 ਸਾਲਾਂ ਤੋਂ ਵਿਵਾਦ ਚੱਲ ਰਿਹਾ ਸੀ । ਸ਼ਨੀਵਾਰ ਨੂੰ ਰਾਮਕ੍ਰਿਸ਼ਨ ਆਪਣੇ ਪੁੱਤਰ ਨਾਲ ਵਿਵਾਦਤ ਦੁਕਾਨਾਂ ਕੋਲੋਂ ਲੰਘ ਰਿਹਾ ਸੀ । ਇਸੇ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ । ਹਸਪਤਾਲ ‘ਚ ਡਾਕਟਰਾਂ ਨੇ ਰਾਮਕ੍ਰਿਸ਼ਨ ਨੂੰ ਮ੍ਰਿਤਕ ਐਲਾਨ ਦਿੱਤਾ ।

ਕੀ ਜਾਣਕਾਰੀ ਦਿੱਤੀ ਏ. ਐਸ. ਪੀ. ਨੇ

ਏ. ਐੱਸ. ਪੀ. ਉੱਤਰੀ ਆਲੋਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਕ੍ਰਿਸ਼ ਰਾਠੌਰ ਦੀ ਸ਼ਿਕਾਇਤ ’ਤੇ ਰਵਿੰਦਰ, ਉਸ ਦੀ ਮਾਂ ਕਮਲੈਸ਼, ਭੈਣ ਰੇਨੂ, ਰਾਮਸੇਵਕ ਉਰਫ਼ ਬਬਲਾ ਅਤੇ ਉਸ ਦੇ ਪੁੱਤਰ ਪੱਪੂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ । ਮਾਂ-ਧੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ ।

LEAVE A REPLY

Please enter your comment!
Please enter your name here