ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਪਾਰਕ ਹਸਪਤਾਲ ਬਠਿੰਡਾ ਵਿਖੇ ਛਾਪੇਮਾਰੀ

0
30
Enforcement Directorate

ਬਠਿੰਡਾ, 12 ਅਕਤੂਬਰ 2026 : ਪੰਜਾਬ ਦੇ ਜਿਲਾ ਬਠਿੰਡਾ ਵਿਖੇ ਬਣੇ ਪਾਰਕ ਹਸਪਤਾਲ (Park Hospital) ਵਿਖੇ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋੋਰੇਟ ਵਲੋਂ ਛਾਪੇਮਾਰੀ (Raid) ਕੀਤੀ ਗਈ ਹੈ।

ਕਿਸ ਕਾਰਨ ਕੀਤੀ ਗਈ ਹੈ ਈ. ਡੀ. ਵਲੋਂ ਛਾਪੇਮਾਰੀ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ (Central investigative agency) ਵਲੋਂ ਜੋ ਬਠਿੰਡਾ ਵਿਖੇ ਬਣੇ ਪਾਰਕ ਹਸਪਤਾਲ ਵਿਖੇ ਛਾਪੇਮਾਰੀ ਕੀਤੀ ਗਈ ਹੈ ਦਾ ਮੁੱਖ ਕਾਰਨ ਵਿੱਤੀ ਲੈਣ ਦੇਣ ਸਬੰਧੀ ਰਿਕਾਰਡ ਦੀ ਜਾਂਚ ਕੀਤੇ ਜਾਣਾ ਹੈ । ਦੱਸਣਯੋਗ ਹੈ ਕਿ ਉਕਤ ਛਾਪੇਮਾਰੀ ਭਾਰਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 24 ਪਾਰਕ ਹਸਪਤਾਲਾਂ ‘ਤੇ ਕੀਤੀ ਗਈ ਹੈ ।

ਪੁਲਸ ਦੀ ਮਦਦ ਨਾਲ ਪਹੁੰਚ ਕੀਤੀ ਜਾਂਚ ਸ਼ੁਰੂ

ਪ੍ਰਾਪਤ ਸੂਚਨਾਵਾਂ ਮੁਤਾਬਕ ਈ. ਡੀ. (E.D.) ਨੇ ਸਥਾਨਕ ਪੁਲਸ ਦੀ ਮਦਦ ਨਾਲ ਪਾਰਕ ਹਸਪਤਾਲ ਦੀ ਬਠਿੰਡਾ ਸਥਿਤ ਬ੍ਰਾਂਚ ਅੰਦਰ ਵੜ ਕੇ ਹਸਪਤਾਲ ਦੇ ਪ੍ਰਬੰਧਕ ਨਾਲ ਜੁੜੇ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਅਤੇ ਜਾਂਚ ਦੌਰਾਨ ਹਸਪਤਾਲ ਦੇ ਵਿੱਤੀ ਲੈਣ-ਦੇਣ, ਟੈਕਸ ਭੁਗਤਾਨ ਅਤੇ ਸਰਕਾਰੀ ਯੋਜਨਾਵਾਂ ਤਹਿਤ ਕੀਤੇ ਗਏ ਦਾਅਵਿਆਂ ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੀ । ਟੀਮ ਵਲੋਂ ਕੰਪਿਊਟਰਾਂ, ਸਰਵਰਾਂ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਵਿਚ ਮੌਜੂਦ ਡਿਜ਼ੀਟਲ ਡਾਟਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।

 

LEAVE A REPLY

Please enter your comment!
Please enter your name here