ਅੰਮ੍ਰਿਤਸਰ, 12 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬੀਤੀ ਰਾਤ ਸ਼ੱਕੀ ਡਰੋਨ ਦੇਖੇ ਜਾਣ ‘ਤੇ ਤਿੰਨ ਉਡਾਣਾਂ ਨੂੰ ਸੁਰੱਖਿਆ ਦੇ ਮੱਦੇਨਜਰ ਡਾਈਵਰਟ ਕੀਤੇ ਜਾਣ ਦਾ ਸਮਾਚਾਰ ਹੈ।
ਕਿਸ ਕਿਸ ਉਡਾਣ ਨੂੰ ਕੀਤਾ ਗਿਆ ਹੈ ਡਾਈਵਰਟ
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਅੰਮ੍ਰਿਤਸਰ ਸਥਿਤ ਜੋ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ram Dass Ji International Airport) ‘ਤੇ ਐਤਵਾਰ ਦੇਰ ਰਾਤ ਨੇੜੇ ਸ਼ੱਕੀ ਡਰੋਨ ਦੇਖੇ ਜਾਣ ਤੇ ਤਿੰਨ ਉਡਾਣਾਂ ਨੂੰ ਡਾਈਵਰਟ (Flights diverted) ਕੀਤਾ ਗਿਆ ਹੈ ਵਿਚ ਦਿੱਲੀ ਤੋਂ ਆ ਰਹੀ ਏਅਰ ਇੰਡੀਆ ਦੀ ਉਡਾਣ -855 ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ, ਇਸ ਦੌਰਾਨ, ਮੁੰਬਈ ਤੋਂ ਆ ਰਹੀ ਇੰਡੀਗੋ ਦੀ ਉਡਾਣ 6-5028 ਦਾ ਰਸਤਾ ਬਦਲ ਕੇ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ ਅਤੇ ਕੁਆਲਾਲੰਪੁਰ ਤੋਂ ਆ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ -118 ਦਾ ਰਸਤਾ ਬਦਲ ਕੇ ਦਿੱਲੀ ਵੱਲ ਮੋੜ ਦਿੱਤਾ ਗਿਆ ਸ਼ਾਮਲ ਹਨ।
ਹਵਾਈ ਅੱਡੇ ‘ਤੇ ਫਸੇ ਯਾਤਰੀਆਂ ਕੀਤਾ ਹੰਗਾਮਾ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਕਦਮ ਚੁੱਕੇ ਜਾਣ ‘ਤੇ ਜਦੋਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਅਜਿਹਾ ਹੋਣ ਕਾਰਨ ਯਾਤਰੀ ਹਵਾਈ ਅੱਡੇ ‘ਤੇ ਹੀ ਫਸ ਗਏ ਤਾਂ ਯਾਤਰੀਆਂ ਨੇ ਸਿ਼ਕਾਇਤ ਕਰਦਿਆਂ ਹੰਗਾਮਾ ਕੀਤਾ ਪਰ ਕਿਸੇ ਵੀ ਅਧਿਕਾਰੀ ਵਲੋਂ ਗੱਲ ਨਹੀਂ ਕੀਤੀ ਗਈ ਪਰ ਰਾਤ ਕਰੀਬ ਸਾਢੇ ਵਜੇ ਦੇ ਕਰੀਬ ਹਾਲਾਤ ਆਮ ਵਰਗੇ ਹੋ ਗਏ ।









