ਆਸਮਾਨੀ ਬਿਜਲੀ ਡਿੱਗਣ ਕਾਰਨ ਨੌਜਵਾਨ ਦੀ ਮੌਤ, 2 ਹੋਰ ਜ਼ਖ਼ਮੀ

0
43
Lighting Death

ਪਠਾਨਕੋਟ, 12 ਅਕਤੂਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਮਾਧੋਪੁਰ-ਸ਼ਾਹਪੁਰ ਕੰਢੀ ਸੜਕ ‘ਤੇ ਸਥਿਤ ਪਾਵਰ ਹਾਊਸ ਵਾਲੀ ਥਾਂ ‘ਤੇ ਅਸਮਾਨੀ ਬਿਜਲੀ ਡਿੱਗਣ (Lightning strike) ਕਾਰਨ ਨੌਜਵਾਨ ਦੀ ਮੌਤ ਹੋਈ ਹੈ।

ਕੌਣ ਹੈ ਇਹ ਨੌਜਵਾਨ ਜੋ ਉਤਰ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਮਾਧੋਪੁਰ-ਸ਼ਾਹਪੁਰਕੰਢੀ ਸੜਕ `ਤੇ ਸਥਿਤ ਪਾਵਰ ਹਾਊਸ ਦੀ ਉਸਾਰੀ ਵਾਲੀ ਥਾਂ ਨੇੜੇ ਕੱਚੇ ਰਸਤੇ `ਤੇ ਦੁਪਹਿਰ ਕਰੀਬ 12 ਵਜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ `ਤੇ ਅਚਾਨਕ ਆਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਨੌਜਵਾਨ ਗੰਭੀਰ ਜਖਮੀ (Seriously injured) ਹੋ ਗਏ ਤੇ ਇਕ ਦੀ ਮੌਤ ਗਈ ਦੀ ਪਛਾਣ ਵੰਸ਼ ਵਰਮਾ ਦੇ ਤੌਰ ‘ਤੇ ਹੋਈ ਹੈ ।

ਕੌਣ ਕੌਣ ਹਨ ਜਖਮੀਆਂ ਵਿਚ

ਉਕਤ ਵਾਪਰੇ ਅਸਮਾਨੀ ਬਿਜਲੀ ਡਿੱਗਣ ਵਾਲੇ ਘਟਨਾਕ੍ਰਮ ਦੇ ਚਲਦਿਆਂ ਇਲਾਜ ਦੌਰਾਨ ਜੋ ਵੰਸ਼ ਸ਼ਰਮਾ 21 ਦੀ ਮੌਤ ਹੋ ਗਈ ਹੈ ਜਦੋਂ ਕਿ ਜਖਮੀਆਂ ਵਿਚ 19 ਸਾਲਾ ਜਤਿਨ ਵਾਸੀ ਸ਼ਾਹਪੁਰਕੰਢੀ (ਜੁਗਿਆਲ ਕਾਲੋਨੀ) ਅਤੇ 17 ਸਾਲਾ ਗਗਨ ਜੁਗਿਆਲ ਕਾਲੋਨੀ ਸ਼ਾਮਲ ਹਨ । ਉਕਤ ਤਿੰਨੋਂ ਜਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮਾਧੋਪੁਰ ਵੱਲ ਜਾ ਰਹੇ ਸਨ ਕਿ ਹਲਕੀ ਬਾਰਿਸ਼ ਦੌਰਾਨ ਜਿਵੇਂ ਹੀ ਉਹ ਪਾਵਰ ਹਾਉਸ ਨੇੜੇ ਪਹੁੰਚੇ ਤਾਂ ਅਚਾਨਕ ਅਸਮਾਨੀ ਬਿਜਲੀ ਉਨ੍ਹਾਂ `ਤੇ ਆ ਡਿੱਗੀ, ਜਿਸ ਨਾਲ ਤਿੰਨੇ ਹੇਠਾਂ ਡਿੱਗ ਪਏ ।

ਪੁਲਸ ਨੇ ਸੂਚਨਾ ਮਿਲਦਿਆਂ ਹੀ ਪਹੁੰਚਾਇਆ ਸੀ ਹਸਪਤਾਲ

ਪ੍ਰਾਪਤ ਸੂਚਨਾ ਮੁਤਾਬਕ ਜਿਸ ਥਾਂ ਦੇ ਸਮੁੱਚਾ ਘਟਨਾਕ੍ਰਮ ਵਾਪਰਿਆ ਵਿਖੇ ਨੇੜੇ ਕੰਮ ਕਰਦੇ ਮਜ਼ਦੂਰਾਂ ਦੀ ਸੂਚਨਾ `ਤੇ ਥਾਣਾ ਸ਼ਾਹਪੁਰਕੰਢੀ ਦੇ ਐੱਸ. ਐੱਚ.ਓ. ਇੰਸਪੈਕਟਰ ਮੋਹਿਤ ਟਾਂਕ ਅਤੇ ਡਿਊਟੀ ਅਫ਼ਸਰ ਏ. ਐੱਸ. ਆਈ. ਮਨੋਜ ਕੁਮਾਰ ਪੁਲਸ ਟੀਮ ਨਾਲ ਮੌਕੇ `ਤੇ ਪਹੁੰਚੇ ਨੇ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਐਂਬੂਲੈਂਸ ਰਾਹੀਂ ਤਿੰਨਾਂ ਨੂੰ ਆਰ. ਐੱਸ. ਡੀ. ਹਸਪਤਾਲ ਤੋਂ ਬਾਅਦ ਸਿਵਲ ਹਸਪਤਾਲ ਪਠਾਨਕੋਟ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਵੰਸ਼ ਸ਼ਰਮਾ ਪੁੱਤਰ ਰਛਪਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ । ਗੰਭੀਰ ਜ਼ਖ਼ਮੀ ਜਤਿਨ ਪੁੱਤਰ ਸਤੀਸ਼ ਕੁਮਾਰ ਨੂੰ ਨਿੱਜੀ ਹਸਪਤਾਲ ਰੈਫ਼ਰ ਕੀਤਾ ਗਿਆ, ਜਦਕਿ ਗਗਨ ਪੁੱਤਰ ਨਿਰਮਲ ਸਿੰਘ ਦਾ ਸਿਵਲ ਹਸਪਤਾਲ `ਚ ਇਲਾਰ ਜਾਦੀ ਹੈ ।

LEAVE A REPLY

Please enter your comment!
Please enter your name here