ਕਾਂਗੋ ਜਹਾਜ਼ ਹਾਦਸੇ ਵਿਚ ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਮੌਤ

0
40
plane crash

ਕਾਂਗੋ, 26 ਸਤੰਬਰ 2026 : ਕਾਂਗੋ (Congo) ਦੇਸ਼ ਵਿਖੇ ਇਕ ਜਹਾਜ਼ ਜੋ ਕਿਕਵਿਟ ਤੋਂ ਕਿਨਸ਼ਾਸਾ ਵਾਪਸ ਆ ਰਿਹਾ ਸੀ ਤਕਨੀਕੀ ਖਰਾਬੀ ਦੇ ਕਾਰਨ ਹਾਦਸਾਗ੍ਰਸਤ (Accident) ਹੋਣ ਕਰਕੇ 14 ਲੋਕਾਂ ਦੀ ਮੌਤ ਹੋ ਗਈ ।

ਕੌਣ ਕੌਣ ਸੀ ਜਹਾਜ਼ ਵਿਚ ਸਵਾਰ

ਮਿਲੀ ਜਾਣਕਾਰੀ ਅਨੁਸਾਰ ਕਾਂਗੋ ਵਿਖੇ ਤਕਨੀਕੀ ਖਰਾਬੀ ਦੇ ਕਾਰਨ ਜੋ ਜਹਾਜ਼ ਹਾਦਸਾ (Plane crash) ਵਾਪਰਿਆ ਹੈ ਦੇ ਕਾਰਨ ਮਾਰੇ ਗਏ 14 ਲੋਕਾਂ ਵਿਚੋਂ ਦੋ ਸੀਨੀਅਰ ਫੌਜੀ ਅਧਿਕਾਰੀ ਵੀ ਮਾਰੇ ਗਏ ਹਨ,ਜਿਨ੍ਹਾਂ ਵਿਚ ਲੈਫਟੀਨੈਂਟ ਜਨਰਲ ਮੁਤੋਮਬੋ ਕਟਲਾਈ ਟਿਏਂਡੇ ਅਤੇ ਲੈਫਟੀਨੈਂਟ ਜਨਰਲ ਬਾਕੁਮੀ ਲਿਕੁਲੀਆ ਸ਼ਾਮਲ ਹਨ। ਮੁਤੋਮਬੋ ਦੇਸ਼ ਦੀ ਫੌਜੀ ਅਦਾਲਤ ਦੇ ਮੁਖੀ ਸਨ, ਜਦੋਂ ਕਿ ਬਾਕੁਮੀ ਹਥਿਆਰਬੰਦ ਸੈਨਾਵਾਂ ਦੇ ਆਡੀਟਰ ਜਨਰਲ ਵਜੋਂ ਸੇਵਾ ਨਿਭਾਉਂਦੇ ਸਨ । ਦੱਸਣਯੋਗ ਹੈ ਕਿ ਜਹਾਜ਼ ਵਿਚ ਸਵਾਰ ਕੋਈ ਵੀ ਯਾਤਰੀ ਨਹੀਂ ਬਚਿਆ ।

ਕੀ ਆਖਿਆ ਫੌਜ ਦੇ ਬੁਲਾਰੇ ਨੇ

ਫੌਜ ਦੇ ਬੁਲਾਰੇ ਮੇਜਰ ਜਨਰਲ ਅਫੋਮੀ ਏਕੇਂਗ ਦੇ ਅਨੁਸਾਰ, ਇੱਕ ਵਫ਼ਦ ਜਹਾਜ਼ ਵਿੱਚ ਸਵਾਰ ਸੀ, ਜਿਸ ਵਿੱਚ ਦੋਵੇਂ ਜਨਰਲ ਵੀ ਸ਼ਾਮਲ ਸਨ । ਉਨ੍ਹਾਂ ਦੱਸਿਆ ਕਿ ਦੋ ਫੌਜੀ ਅਧਿਕਾਰੀਆਂ ਤੋਂ ਇਲਾਵਾ, ਵਫ਼ਦ ਦੇ 12 ਮੈਂਬਰ ਅਤੇ ਚਾਲਕ ਦਲ ਦੇ ਮੈਂਬਰ ਵੀ ਹਾਦਸੇ ਵਿੱਚ ਮਾਰੇ ਗਏ । ਜਹਾਜ਼ ਕਿਕਵਿਟ ਤੋਂ ਕਿਨਸ਼ਾਸਾ ਵਾਪਸ ਆ ਰਿਹਾ ਸੀ ਜਦੋਂ ਇੱਕ ਤਕਨੀਕੀ ਸਮੱਸਿਆ ਦੀ ਰਿਪੋਰਟ ਕੀਤੀ ਗਈ, ਜਿਸ ਕਾਰਨ ਕੇਂਗੇ ਵਿੱਚ ਹਾਦਸਾ ਹੋਇਆ ।

ਨਹੀਂ ਕੀਤਾ ਗਿਆ ਤਕਨੀਕੀ ਖਰਾਬੀ ਦਾ ਖੁਲਾਸਾ

ਅਧਿਕਾਰੀਆਂ ਨੇ ਅਜੇ ਤੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਤਕਨੀਕੀ ਖਰਾਬੀ ਦਾ ਖੁਲਾਸਾ ਨਹੀਂ ਕੀਤਾ ਹੈ । ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਫੌਜ ਦੇ ਬੁਲਾਰੇ ਮੇਜਰ ਜਨਰਲ ਅਫੋਮੀ ਏਕੇਂਗ ਨੇ ਇਹ ਵੀ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ । ਸਿਵਲ ਏਵੀਏਸ਼ਨ ਅਥਾਰਟੀ ਦੇ ਬੋਰਡ ਚੇਅਰਮੈਨ ਟ੍ਰਾਈਫੋਨ ਕਿਨ-ਕੀਏ ਮੁਲੂੰਬਾ ਨੇ ਇਹ ਵੀ ਕਿਹਾ ਕਿ ਹਾਦਸੇ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ।

LEAVE A REPLY

Please enter your comment!
Please enter your name here