Punjabi Singer Karan Aujla ਨੇ Manisha Gulati ਨਾਲ ਵੀਡੀਓ ਕਾਲ ਦੇ ਜ਼ਰੀਏ ਕੀਤੀ ਗੱਲ, ਰੱਖਿਆ ਆਪਣਾ ਪੱਖ

0
99

ਚੰਡੀਗੜ੍ਹ : ਪੰਜਾਬੀ ਗਾਇਕ ਕਰਨ ਔਜਲਾ ਨੇ ਅੱਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲ ਕੀਤੀ। ਇਸ ਦੌਰਾਨ ਔਜਲਾ ਨੇ ‘ਸ਼ਰਾਬ’ ਗਾਣੇ ਨੂੰ ਲੈ ਕੇ ਆਪਣਾ ਪੱਖ ਰੱਖਿਆ ਅਤੇ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦਾ ਧਿਆਨ ਰੱਖੇਗਾ। ਔਜਲਾ ਨੇ ਇਹ ਵੀ ਭਰੋਸਾ ਦਵਾਇਆ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਉਨ੍ਹਾਂ ਦੇ ਗਾਣਿਆਂ ਨਾਲ ਕਿਸੇ ਦੀ ਅਕਸ ਨੂੰ ਖਰਾਬ ਨਾ ਕਰਨ।

ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਕਮਿਸ਼ਨ ਨੇ ਕਰਨ ਔਜਲਾ ਅਤੇ ਹਰਜੀਤ ਹਰਮਨ ਵੱਲੋਂ ਗਾਏ ਗਏ ‘ਸ਼ਰਾਬ’ ਗਾਣੇ ਨੂੰ ਲੈ ਕੇ ਸੁ – ਮੋਟੋ ਨੋਟਿਸ ਲਿਆ ਸੀ। ਅੱਜ ਔਜਲਾ ਨੇ ਵੀਡੀਓ ਕਾਲ ਦੇ ਜ਼ਰੀਏ ਨਾਲ ਭਰੋਸਾ ਦਵਾਇਆ ਕਿ ਜਦੋਂ ਉਹ ਪੰਜਾਬ ਵਾਪਸ ਆਉਣਗੇ ਤਾਂ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਂਮੀਦ ਹੈ ਕਿ ਇੱਕ ਜ਼ਿੰਮੇਦਾਰ ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਨੇ ਜੋ ਕਿਹਾ ਉਹ ਕਰਨਗੇ।

LEAVE A REPLY

Please enter your comment!
Please enter your name here