ਉਤਰ ਪ੍ਰਦੇਸ਼ ਵਿਚ ਨੌਜਵਾਨ ਨੇ ਕੀਤੀ ਆਪਣੀ ਦਾਦੀ ਅਤੇ ਭੂਆ ਦੀ ਕੁੱਟਮਾਰ

0
42
Beating

ਬੁਲੰਦਸ਼ਹਿਰ, 16 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਬੁਲੰਦਸ਼ਹਿਰ ਵਿਖੇ ਇਕ ਨੌਜਵਾਨ ਵਲੋਂ ਆਪਣੀ ਦਾਦੀ ਅਤੇ ਭੂਆ ਦੀ ਕੁਟਮਾਰ (Beating) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਕਾਰਨ ਹੈ ਨੌਜਵਾਨ ਵਲੋਂ ਕੁੱਟਮਾਰ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਬੁਲੰਦਸ਼ਹਿਰ (Bulandshahr) ਦੇ ਨਗਰ ਖੇਤਰ ਵਿਖੇ ਜੋ ਇਕ ਨੌਜਵਾਨ ਵਲੋਂ ਆਪਣੀ ਹੀ ਦਾਦੀ ਅਤੇ ਭੂਆ ਦੀ ਹੱਥ ਪੈਰ ਬੰਨ੍ਹ ਕੇ ਕੁੱਟਮਾਰ ਕੀਤੇ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ ਦਾ ਮੁੱਖ ਕਾਰਨ ਨੌਜਵਾਨ ਦੇ ਮੰਗ ਕਰਨ ‘ਤੇ ਦਾਦੀ ਤੇ ਭੂਆ ਵਲੋਂ ਉਸਨੂੰ ਆਈਫੋਨ ਨਾ ਦੁਆਉਣਾ ਹੈ । ਨੌਜਵਾਨ ਵਲੋਂ ਦਾਦੀ ਤੇ ਭੂਆ ਤੋਂ ਆਈਫੋਨ ਲੈਣ ਲਈ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ।

ਪੁਲਸ ਨੇ ਕੀਤੀ ਨੌਜਵਾਨ ਦੀ ਭਾਲ ਸ਼ੁਰੂ

ਪ੍ਰਾਪਤ ਸੂਚਨਾ ਮੁਤਾਬਕ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਜਿਸ ਨਗਰ ਖੇਤਰ ਵਿਖੇ ਦਾਦੀ ਤੇ ਭੂਆ (Grandmother and Paternal Aunt) ਦੀ ਕੁਟਮਾਰ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਦੇ ਮਾਮਲੇ ਵਿਚ ਕੁੱਟਮਾਰ ਕਰਨ ਵਾਲੇ ਨੌਜ਼ਵਾਨ ਦੀ ਪੁਲਸ ਵਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਸਿਟੀ ਇੰਚਾਰਜ ਪਾਂਡੇ ਦਾ ਆਖਣਾ ਹੈ ਕਿ ਹਾਲੇ ਤੱਕ ਕਿਸੇ ਵੀ ਵਲੋਂ ਇਸ ਸਬੰਧੀ ਪੁਲਸ ਥਾਣੇ ਵਿਚ ਸਿ਼ਕਾਇਤ ਨਹੀਂ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here