ਸਕੂਲੀ ਵਿਦਿਆਰਥੀਆਂ ਦੀ ਨਜਾਇਜ਼ ਕੁੱਟਮਾਰ ਦੇ ਅਧਿਆਪਕ ਤੇ ਲੱਗੇ ਦੋਸ਼

0
38
Teacher accused

ਉਤਰ ਪ੍ਰਦੇਸ਼, 16 ਸਤੰਬਰ 2026 : ਉਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਦੇ ਸਹਜਨਵਾ ਬਲਾਕ ਦੇ ਪ੍ਰਾਇਮਰੀ ਸਕੂਲ ਵਿਖੇ ਇਕ ਅਧਿਆਪਕ ਤੇ ਬੱਚਿਆਂ ਦੀ ਨਜਾਇਜ਼ ਕੁੱਟਮਾਰ (Unlawful assault) ਦੇ ਦੋਸ਼ ਲੱਗੇ ਹਨ ।

ਕੀ ਦੋਸ਼ ਲਗਾਏ ਗਏ ਹਨ ਬੱਚਿਆਂ ਵਲੋਂ ਅਧਿਆਪਕ ‘ਤੇ

ਮਿਲੀ ਜਾਣਕਾਰੀ ਅਨੁਸਾਰ ਸਹਜਨਵਾ ਬਲਾਕ ਦੇ ਜਿਸ ਪ੍ਰਾਇਮਰੀ ਸਕੂਲ ਭਦਰਖੀ (Primary School Bhadrakhi) ਵਿਖੇ ਬੱਚਿਆਂ ਦੀ ਇਕ ਅਧਿਆਪਕ ਵਲੋਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ ਦੇ ਚਲਦਿਆਂ ਬੱਚਿਆਂ ਨੇ ਦੋਸ਼ ਲਗਾਇਆ ਹੈ ਕਿ ਅਧਿਆਪਕ ਵਲੋਂ ਉਨ੍ਹਾਂ ਦੇ ਕੰਨ ਪਲਾਸ ਨਾਲ ਖਿੱਚੇ ਗਏ ਅਤੇ ਪੈਰਾਂ ਦੇ ਹਥੌੜੇੇ ਨਾਲ ਸੱਟਾਂ ਮਾਰੀਆਂ ਗਈਆਂ ਹਨ ।

ਕੀ ਮੰਗ ਕੀਤੀ ਜਾ ਰਹੀ ਹੈ ਬੱਚਿਆਂ ਦੇ ਮਾਪਿਆਂ ਵਲੋਂ

ਉਕਤ ਵਾਪਰੇ ਕੁੱਟਮਾਰ ਘਟਨਾਕ੍ਰਮ ਦੇ ਕਾਰਨ ਰੋਸ ਵਿਚ ਆਏ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਅਧਿਆਪਕ ਨੂੰ ਤੁਰੰਤ ਮੁਅੱਤਲ (Suspended) ਕੀਤਾ ਜਾਵੇ । ਜਿਨ੍ਹਾਂ ਬੱਚਿਆਂ ਵਲੋਂ ਅਧਿਆਪਕ ‘ਤੇ ਦੋਸ਼ ਲਗਾਇਆ ਗਿਆ ਹੈ ਦੇ ਵਿਚ ਪੰਜਵੀਂ ਜਮਾਤ ਦਾ ਵਿਦਿਆਰਥੀ ਸੰਜੇ, ਚੌਥੀ ਜਮਾਤ ਦਾ ਵਿਦਿਆਰਥੀ ਸਤਿਆਵਾਨ, ਤੀਸਰੀ ਜਮਾਤ ਦੇ ਵਿਦਿਆਰਥੀ ਕ੍ਰਿਸ਼ਨ ਅਤੇ ਦੀਪਕ ਤੋਂ ਇਲਾਵਾ ਸੰਜੀਵ ਸ਼ਾਮਲ ਹੈ ।

ਕੀ ਆਖਿਆ ਖੰਡ ਸਿੱਖਿਆ ਅਧਿਕਾਰੀ ਨੇ

ਸਕੂਲ ਵਿਚ ਵਿਦਿਆਰਥੀਆਂ ਦੀ ਪਲਾਸ ਅਤੇ ਹਥੌੜੇ ਨਾਲ ਕੁੱਟਮਾਰ ਤੇ ਭੜਕੇ ਮਾਪਿਆਂ ਵਲੋਂ ਅਧਿਆਪਕ ਨੂੰ ਤੁਰੰਤ ਮੁਅੱਤਲ ਕੀਤੇ ਜਾਣ ਦੀ ਮੰਗ ਸਬੰਧੀ ਗੱਲਬਾਤ ਕਰਦਿਆਂ ਖੰਡ ਸਿੱਖਿਆ ਅਧਿਕਾਰੀ ਯੱਗ ਨਾਰਾਇਣ ਵਰਮਾ ਨੇ ਆਖਿਆ ਹੈ ਕਿ ਹਾਲ ਦੀ ਘੜੀ ਉਨ੍ਹਾਂ ਨੂੰ ਕੋਈ ਵੀ ਸਿ਼ਕਾਇਤ ਨਹੀਂ ਮਿਲੀ ਹੈ ਤੇ ਸਿ਼ਕਾਇਤ ਮਿਲਣ ਤੇ ਯੋਗ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here