ਮਹਾਰਾਸ਼ਟਰ ਦੇ ਮਰਹੂਮ ਮੰਤਰੀ ਕੇਸ਼ਵਰਾਓ ਦੇ ਭਤੀਜੇ ਨੇ ਕੀਤੀ ਖ਼ੁਦਕੁਸ਼ੀ

0
36
Suicide

ਮਹਾਰਾਸ਼ਟਰ, 16 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਲਾਤੂਰ ਵਿਖੇ ਮਹਾਰਾਸ਼ਟਰ ਦੇ ਮਰਹੂਮ ਮੰਤਰੀ ਕੇਸ਼ਵਰਾਓ ਦੇ ਭਤੀਜੇ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਖੁਦਕੁਸ਼ੀ ਕਰਨ ਵਾਲਾ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਲਾਤੂਰ ਸ਼ਹਿਰ (Latur City) ਵਿਖੇ ਜੋ ਇਕ 65 ਸਾਲਾ ਦੇ ਇਕ ਵਿਦਿਅਕ ਸੰਸਥਾ ਦੇ ਸੰਸਥਾਪਕ ਵਲੋਂ ਖੁਦ ਨੂੰ ਗੋਲੀ ਮਾਰ (Shoot) ਕੇ ਖੁਦਕੁਸ਼ੀ ਮਾਰ ਲਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਸੰਜੀਵ ਸੋਨਵਣੇ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਮਹਾਰਾਸ਼ਟਰ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਚੰਦਰਭਾਨੂ ਸੋਨਵਣੇ ਜੂਨੀਅਰ ਕਾਲਜ ਦੇ ਸੰਸਥਾਪਕ ਸਨ ਅਤੇ ਮਹਾਰਾਸ਼ਟਰ ਦੇ ਮਰਹੂਮ ਮੰਤਰੀ ਕੇਸ਼ਵਰਾਓ ਸੋਨਵਣੇ ਦੇ ਭਤੀਜੇ ਸਨ । ਸਬ-ਡਵੀਜ਼ਨਲ ਪੁਲਸ ਅਧਿਕਾਰੀ (ਐੱਸ. ਡੀ. ਪੀ. ਓ.) ਸਮੀਰ ਸਿੰਘ ਸਾਲਵੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਘਟਨਾ 14 ਸਤੰਬਰ ਦੇਰ ਰਾਤ ਵਾਪਰੀ । ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਸੋਨਵਣੇ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰੀ । ਉਨ੍ਹਾਂ ਦੱਸਿਆ ਕਿ ਪੁਲਸ ਨੂੰ ਉਸ ਦੀ ਮ੍ਰਿਤਕ ਦੇਹ ਕੋਲੋਂ ਇਕ ਸੁਸਾਈਡ ਨੋਟ (Suicide note) ਵੀ ਮਿਲਿਆ ਹੈ ।

LEAVE A REPLY

Please enter your comment!
Please enter your name here