ਜੀ. ਐੱਸ. ਟੀ. ਨਿਯਮਾਂ ਦੀ ਉਲੰਘਣਾ ਕਰਨ ‘ਤੇ ਵਾਹਨ ਕੀਤੇ ਜ਼ਬਤ : ਹਰਪਾਲ ਚੀਮਾ

0
39
Harpal Cheema

ਜਲੰਧਰ, 15 ਸਤੰਬਰ 2026 : ਕਰ ਤੇ ਆਬਕਾਰੀ ਮੰਤਰੀ (Minister of Taxation and Excise) ਪੰਜਾਬ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਕਰ ਵਿਭਾਗ ਵਲੋਂ ਜੀ. ਐਸ. ਟੀ. ਨਿਯਮਾਂ ਦੀ ਉਲੰਘਣਾਂ ਕਰਨ ‘ਤੇ ਵਾਹਨ ਜ਼ਬਤ ਕੀਤੇ ਗਏ ਹਨ ।

ਕਿੰਨੇ ਵਾਹਨ ਕੀਤੇ ਗਏ ਹਨ ਜਬਤ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਟੈਕਸ ਚੋਰੀ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਆਬਕਾਰੀ ਅਤੇ ਕਰ ਵਿਭਾਗ (Excise and Taxation Department) ਨੇ ਜੀ. ਐੱਸ. ਟੀ. ਨਿਯਮਾਂ ਦੀ ਉਲੰਘਣਾ ਦੇ ਸ਼ੱਕ ‘ਚ ਸਾਮਾਨ ਲਿਜਾ ਰਹੇ ਜਿਨ੍ਹਾਂ ਵਾਹਨਾਂ ਨੂੰ ਫੜਿਆ ਹੈ ਦੀ ਗਿਣਤੀ 170 ਹੈ । ਸਾਰੀਆਂ ਸਟੇਟ ਇਨਵੈਸਟੀਗੇਸ਼ਨ ਅਤੇ ਪ੍ਰੀਵੈਂਟਿਵ ਯੂਨਿਟਾਂ ਦੁਆਰਾ ਸਾਂਝੇ ਤੌਰ ‘ਤੇ ਕੀਤੀ ਗਈ ਇਸ ਕਾਰਵਾਈ ‘ਚ ਮੰਡੀ ਗੋਬਿੰਦਗੜ੍ਹ ਅਤੇ ਖੰਨਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿੱਥੇ 5 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਲੋਹੇ ਦਾ ਸਕੈਪ ਅਤੇ ਤਿਆਰ ਲੋਹਾ-ਸਟੀਲ ਦਾ ਸਾਮਾਨ ਜ਼ਬਤ ਕੀਤਾ ਗਿਆ ।

ਬਿਨਾਂ ਕਾਗਜ਼ਾਤ ਸਮਾਨ ਲਿਜਾਉਣ ਤੇ ਹੋਵੇਗੀ ਸਖਤ ਕਾਰਵਾਈ : ਚੀਮਾ

ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਇਸ ਕਾਰਵਾਈ ਨੂੰ ਟੈਕਸ ਚੋਰਾਂ ਲਈ ਸਪੱਸ਼ਟ ਚਿਤਾਵਨੀ ਦੱਸਦੇ ਹੋਏ ਕਿਹਾ ਕਿ ਬਿਨਾਂ ਯੋਗ ਦਸਤਾਵੇਜ਼ਾਂ ਦੇ ਸਾਮਾਨ ਲਿਜਾਣ ਵਾਲਿਆ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ । ਚੀਮਾ ਨੇ ਦੱਸਿਆ ਕਿ ਫੜੀਆਂ ਗਈਆਂ ਖੇਪਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਇਕ ਹਫ਼ਤੇ ‘ਚ ਪੂਰੀ ਹੋਣ ਦੀ ਉਮੀਦ ਹੈ । ਇਸ ਤੋਂ ਬਾਅਦ ਦੇਣਯੋਗ ਟੈਕਸ, ਜੁਰਮਾਨਾ ਅਤੇ ਹੋਰ ਕਾਨੂੰਨੀ ਬਕਾਏ ਦੀ ਗਣਨਾ ਕਰਕੇ ਨਿਯਮਾਂ ਅਨੁਸਾਰ ਵਸੂਲੀ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here