ਅਮਰੀਕਾ ਵਿਚ ਗੌਰੇ ਨੇ ਪੰਜਾਬੀ ਡਰਾਈਵਰ ਨੂੰ ਚਾਕੂ ਮਾਰ ਕੇ ਕੀਤਾ ਜਖਮੀ

0
34
America Attack

ਨਿਊਜਰਸੀ, 15 ਸਤੰਬਰ 2026 : ਅਮਰੀਕਾ (America) ਦੇਸ਼ ਦੇ ਸ਼ਹਿਰ ਨਿਊਜਰਸੀ ਵਿਖੇ ਇਕ ਪੰਜਾਬੀ ਡਰਾਈਵਰ ਵਿਅਕਤੀ ਨੂੰ ਇਕ ਗੌਰੇ ਵਲੋਂ ਚਾਕੂ ਮਾਰ ਕੇ ਜਖਮੀ (Injured) ਕਰਨ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਨਿਊਜਰਸੀ (new Jersey) ਵਿਖੇ ਜੋ ਇਕ ਪੰਜਾਬੀ ਵਿਅਕਤੀ ਨੂੰ ਇਕ ਗੌਰੇ ਵਿਅਕਤੀ ਵਲੋਂ ਨਸਲੀ ਟਿੱਪਣੀ (Racial remarks) ਕਰਨ ਤੋਂ ਬਾਅਦ ਚਾਕੂ ਨਾਲ ਹਮਲਾ (Knife attack) ਕਰਕੇ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਗਿਆ ਹੈ ਦੀ ਪਛਾਣ ਗੁਰਵਿੰਦਰ ਸਿੰਘ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਇਸ ਸਬੰਧੀ ਇਕ ਵੀਡੀਓ ਇਕ ਪੰਜਾਬੀ ਵਿਅਕਤੀ ਪਵਿੱਤਰ ਸਿੰਘ ਵਲੋਂ ਸੋਸ਼ਲ ਮੀਡੀਆ ‘ਤੇ ਵੀ ਅਪਲੋਡ ਕੀਤੀ ਗਈ ਹੈ ਤਾਂ ਜੋ ਘਟਨਾ ਸਬੰਧੀ ਜਾਣਕਾਰੀ ਸਭਨਾਂ ਨੂੰ ਪਤਾ ਲੱਗ ਸਕੇ ।

ਪੰਜਾਬੀ ਭਾਈਚਾਰੇ ਵਿਚ ਭਾਰੀ ਰੋਸ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਅਮਰੀਕਾ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਘਟਨਾ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਕਿਹਾ ਗਿਆ ਕਿ ਪੰਜਾਬੀਆਂ ‘ਤੇ ਲਗਾਤਾਰ ਨਸਲੀ ਟਿੱਪਣੀ ਦੇ ਹਮਲੇ ਵਧ ਰਹੇ ਹਨ । ਇਸ ਦੇ ਬਾਵਜੂਦ ਇੱਥੋਂ ਦਾ ਸਥਾਨਕ ਮੀਡੀਆ ਵੀ ਇਸ ਨੂੰ ਕਵਰੇਜ ਨਹੀਂ ਦਿੰਦਾ । ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਤਾਂ ਜੋ ਦੁਨੀਆ ਨੂੰ ਪਤਾ ਨਾ ਲੱਗ ਸਕੇ ।

LEAVE A REPLY

Please enter your comment!
Please enter your name here