ਵਿਦੇਸ਼ਾਂ `ਚ ਲੁਕੇ ਗੈਂਗਸਟਰ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਦੇ : ਮਾਨ

0
35
Bhagwant Mann

ਚੰਡੀਗੜ੍ਹ, 15 ਸਤੰਬਰ 2026 : ਮੁੱਖ ਮੰਤਰੀ (Chief Minister) ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੈਂਗਸਟਰਾਂ, ਨਸ਼ੇ ਅਤੇ ਸੰਗਠਿਤ ਅਪਰਾਧ ਖਿ਼ਲਾਫ਼ ਕਾਰਵਾਈ ਕਰਦਿਆਂ ਸੂਬੇ ‘ਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕੀਤਾ ਹੈ ।

ਜਨਵਰੀ ਤੋਂ ਹੁਣ ਤੱਕ ਕਿੰਨੇ ਗੈਂਗਸਟਰਾਂ ਨੂੰ ਲਿਆਂਦਾ ਗਿਆ ਹੈ ਵਿਦੇਸ਼ੋਂ

ਪੱਤਰਕਾਰ ਸੰਮੇਲਨ ‘ਚ ਮਾਨ ਨੇ ਕਿਹਾ ਕਿ ਜਨਵਰੀ ਤੋਂ ਹੁਣ ਤੱਕ 10 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਪੰਜਾਬ ਵਾਪਸ ਲਿਆਂਦਾ ਗਿਆ ਹੈ, ਜਦਕਿ ਪੰਜਾਬ ਵਿਚ ਪਾਕਿਸਤਾਨ ਤੋਂ ਆਉਣ ਵਾਲੀ ਕਰੀਬ 80 ਫੀਸਦੀ ਨਸ਼ੇ ਦੀ ਸਪਲਾਈ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਾਈ ਗਈ ਹੈ । ਹੁਣ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਰਸਤੇ ਪੰਜਾਬ ਪਹੁੰਚ ਰਹੀ ਨਸ਼ੇ ਦੀ ਸਪਲਾਈ ਨੂੰ ਵੀ ਖ਼ਤਮ ਕਰਨ ਲਈ ਪੰਜਾਬ ਸਰਕਾਰ (Punjab Government) ਸਖ਼ਤ ਕਾਰਵਾਈ ਕਰੇਗੀ ।

ਕਿੰਨੇ ਗੈਂਗਸਟਰਾਂ ਨੂੰ ਕੀਤਾ ਗਿਆ ਹੈ ਵਿਦੇਸ਼ੋਂ ਡਿਪੋਰਟ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਵਿਦੇਸ਼ਾਂ ਵਿਚ ਲੁਕੇ ਗੈਂਗਸਟਰ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਦੇ । ਹੁਣ ਤੱਕ ਵਿਦੇਸ਼ਾਂ ਤੋਂ 18 ਗੈਂਗਸਟਰਾਂ ਨੂੰ ਡਿਪੋਰਟ ਕੀਤਾ ਗਿਆ ਹੈ । ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2022 ਤੋਂ ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਨੇ 1.24 ਲੱਖ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 1,170 , 15 ਹੈਂਡ ਗ੍ਰੇਨੇਡ, 858.26 ਕਿਲੋਗ੍ਰਾਮ ਹੈਰੋਇਨ, 480.26 ਕਿਲੋਗ੍ਰਾਮ ਅਫ਼ੀਮ, 3056.85 ਗ੍ਰਾਮ ਸੋਨਾ ਅਤੇ 1.28 ਕਰੋੜ ਰੁਪਏ ਨਕਦ ਬਰਾਮਦ ਕੀਤੇ ਹਨ। ਇਸ ਮੌਕੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here