ਗੋਆ, 14 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਗੋਆ (Goa) ਦੀ ਅਦਾਲਤ ਵਿਚ ਅੱਜ ਤਹਿਲਕਾ ਮੈਗਜੀਨ ਦੇ ਸਾਬਕਾ ਐਡੀਟਰ ਵਲੋਂ ਆਤਮ-ਸਮਰਪਣ (Self-surrender) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਸਾਬਕਾ ਐਡੀਟਰ
ਮਿਲੀ ਜਾਣਕਾਰੀ ਅਨੁਸਾਰ ਅੱਜ ਜੋ ਗੋਆ ਦੀ ਅਦਾਲਤ (Goa Court) ਵਿਚ ਤਹਿਸੀਲਕਾ ਮੈਗਜ਼ੀਨ ਦੇ ਸਾਬਕਾ ਐਡੀਟਰ ਇਨ ਚੀਫ ਵਲੋਂ ਆਤਮ-ਸਮਰਪਣ ਕੀਤਾ ਗਿਆ ਹੈ ਦੀ ਪਛਾਣ ਤਰੁਣ ਤੇਜਪਾਲ (Tarun Tejpal) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਤਰੁਣ ਤੇਜਪਾਲ ਦੇ ਖਿ਼ਲਾਫ਼ ਜ਼ਬਰ ਜਨਾਹ ਦਾ ਮਾਮਲਾ 2013 ਦਾ ਹੈ । ਤੇਜਪਾਲ ‘ਤੇ ਗੋਆ ਵਿੱਚ ਆਪਣੀ ਮੈਗਜ਼ੀਨ ਦੇ ਇੱਕ ਪ੍ਰੋਗਰਾਮ ਦੌਰਾਨ ਹੋਟਲ ਦੀ ਲਿਫ਼ਟ ਵਿੱਚ ਇੱਕ ਜੂਨੀਅਰ ਮਹਿਲਾ ਸਹਿਕਰਮੀ ਨਾਲ ਜ਼ਬਰ ਜਨਾਹ ਦਾ ਦੋਸ਼ ਲੱਗਿਆ ਸੀ ਅਤੇ ਪੀੜਤਾ ਵੀ ਪੇਸ਼ੇ ਤੋਂ ਪੱਤਰਕਾਰ ਸੀ ।
ਕੀ ਆਖਿਆ ਤੇਜਪਾਲ ਨੇ ਜੇਲ ਜਾਂਦਿਆਂ
ਪ੍ਰਾਪਤ ਸੂਚਨਾ ਅਨੁਸਾਰ ਤਹਿਲਕਾ ਮੈਗਜ਼ੀਨ ਦੇ ਸਾਬਕਾ ਐਡੀਟਰ-ਇਨ-ਚੀਫ਼ (Former Editor-in-Chief) ਤਰੁਣ ਤੇਜਪਾਲ ਵਲੋਂ ਸੋਮਵਾਰ ਨੂੰ ਗੋਆ ਦੀ ਮਾਪੁਸਾ ਕੋਰਟ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਜੇਲ੍ਹ ਜਾਂਦੇ ਸਮੇਂ ਆਖਿਆ ਗਿਆ ਕਿ ਮਾਮਲਾ ਸੁਪਰੀਮ ਕੋਰਟ ਵਿੱਚ ਹੈ । ਸਾਨੂੰ ਯਕੀਨ ਹੈ ਕਿ ਇਨਸਾਫ਼ ਮਿਲੇਗਾ ।
ਕਿਹੜੀ ਜੇਲ ਭੇਜਿਆ ਗਿਆ ਹੈ ਤਰੁਣ ਨੂੰ
ਗੋਆ ਦੀ ਜਿਸ ਅਦਾਲਤ ਵਿਚ ਤਰੁਣ ਤੇਜਪਾਲ ਵਲੋਂ ਆਤਮ-ਸਮਰਪਣ ਕੀਤਾ ਗਿਆ ਵਲੋਂ ਉਨ੍ਹਾਂ ਨੂੰ ਨੌਰਥ ਗੋਆ ਦੀ ਕੋਲਵਾਲੇ ਸੈਂਟਰਲ ਜੇਲ੍ਹ (Kolwale Central Jail) ਭੇਜ ਦਿੱਤਾ ਗਿਆ ਹੈ , ਜਿੱਥੇ ਉਨ੍ਹਾਂ ਨੇ 10 ਸਾਲ ਦੀ ਸਜ਼ਾ ਕੱਟਣੀ ਹੈ । 25 ਅਗਸਤ ਨੂੰ ਸੁਪਰੀਮ ਕੋਰਟ ਨੇ ਆਤਮ ਸਮਰਪਣ ਤੋਂ ਛੋਟ ਵਾਲੀ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ । ਇਸ ਦੇ ਨਾਲ ਹੀ ਤਿੰਨ ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਸੀ । ਅਦਾਲਤ ਨੇ ਕਿਹਾ ਸੀ ਕਿ 22 ਸਤੰਬਰ ਨੂੰ ਉਨ੍ਹਾਂ ਦੀ ਅਪੀਲ ‘ਤੇ ਸੁਣਵਾਈ ਕੀਤੀ ਜਾਵੇਗੀ ।









