ਅੰਤਿਮ ਸੰਸਕਾਰ ਤੋਂ ਬਾਅਦ ਮ੍ਰਿਤਕ ਦੇ ਨਕਲੀ ਗੋਡੇ ਕੱਢ ਕੇ ਭੱਜ ਰਿਹਾ ਚੋਰ ਕਾਬੂ

0
23
Bathinda

ਬਠਿੰਡਾ, 8 ਸਤੰਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇ ਪਿੰਡ ਬਤੌਰ ਦੀ ਸ਼ਮਸ਼ਾਨਘਾਟ ਵਿਚ ਮ੍ਰਿਤਕ ਵਿਅਕਤੀ ਦੇ ਨਕਲੀ ਗੋਢਿਆਂ (Artificial knees) ਦੇ ਜੋੜ ਕੱਢਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਈ ਬਖਤੌਰ ਦੀ ਸ਼ਮਸ਼਼ਾਨਘਾਟ ਵਿਚ ਜਿਸ ਵਿਅਕਤੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ਦੇ ਨਕਲੀ ਗੋਢੇ ਪਾਏ ਹੋਏ ਸਨ, ਜਿਨ੍ਹਾਂ ਨੂੰ ਅੰਤਿਮ ਸਸਕਾਰ ਤੋਂ ਬਾਅਦ ਕਿਸੇ ਵਿਅਕਤੀ ਵਲੋਂ ਚੋਰੀ (Theft) ਕਰ ਲਿਆ ਗਿਆ ਸੀ । ਮ੍ਰਿਤਕ ਊਜਾਗਰ ਸਿੰਘ ਦਾ ਸੰਸਕਾਰ ਕਰਨ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਮ੍ਰਿਤਕ ਦੀਆਂ ਅਸਥੀਆਂ ਚੁਗਣ ਪਹੁੰਚੇ ਤਾਂ ਦੇਖਿਆ ਕਿ ਅਸਥੀਆਂ ਵਿਚੋਂ ਨਕਲੀ ਗੋਢਿਆਂ ਦੇ ਜੋੜ ਗਾਇਬ ਸਨ ।

ਪਰਿਵਾਰ ਨੇ ਕੀਤੀ ਆਲੇ-ਦੁਆਲੇ ਭਾਲ

ਅੰਤਿਮ ਸੰਸਕਾਰ ਕੀਤੇ ਜਾਣ ਵਾਲੇ ਵਿਅਕਤੀ ਦੇ ਗਾਇਬ ਹੋਏ ਨਕਲੀ ਗੋਢਿਆਂ ਦੇ ਜੋੜ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੇ ਆਲੇ-ਦੁਆਲੇ ਭਾਲ ਕੀਤੀ ਤਾਂ ਦੇਖਿਆ ਕਿ ਇਕ ਵਿਅਕਤੀ ਉਥੋਂ ਚੋਰੀ ਕੀਤੇ ਗਏ ਨਕਲੀ ਗੋਢੇ ਲਿਜਾਂਦਾ ਦਿਖਾਈ ਦਿੱਤਾ, ਜਿਸ ਤੇ ਜਦੋਂ ਮ੍ਰਿਤਕ ਦੇ ਵਾਰਸਾਂ ਨੇ ਉਸ ਵਿਅਕਤੀ ਨੂੰ ਕੁਝ ਦੂਰੀ ‘ਤੇ ਪਕੜ ਲਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ ਗਈ ।

ਪੁਲਸ ਕਰ ਰਹੀ ਹੈ ਘਟਨਾ ਦੀ ਜਾਂਚ

ਉਪਰੋਕਤ ਮਾਮਲੇ ਵਿਚ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਇਕ ਵਿਅਕਤੀ ਜੋ ਕਿ ਮਰ ਚੁੱਕਿਆ ਸੀ ਤੇ ਉਸਦਾ ਅੰਤਿਮ ਸਸਕਾਰ ਵੀ ਕੀਤਾ ਜਾ ਚੁੱਕਿਆ ਸੀ ਦੇ ਪਾਏ ਹੋਏ ਨਗਲੀ ਗੋਢਿਆਂ ਦੇ ਜੋੜ ਚੋਰੀ ਕਰਨ ਪਿੱਛੇ ਆਖਰ ਕੀ ਉਦੇਸ਼ ਸੀ ਅਤੇ ਇਸ ਮਾਮਲੇ ਵਿਚ ਉਸ ਦੇ ਪਿੱਛੇ ਕੋਈ ਹੋਰ ਵਿਅਕਤੀ ਜਾਂ ਕੋਈ ਗਿਰੋਹ ਸ਼ਾਮਲ ਹੈ ਜਾਂ ਨਹੀਂ । ਹਾਲ ਦੀ ਘੜੀ ਜਿਥੇ ਪੁਲਸ ਸਮੁੱਚੇ ਘਟਨਾਕ੍ਰਮ ਦੀ ਜਾਂਚ (Checking the progress) ਕਰ ਰਹੀ ਹੈ, ਉਥੇ ਚੋਰੀ ਕਰਨ ਵਾਲਾ ਵਿਅਕਤੀ ਵੀ ਪੁਲਸ ਦੀ ਹਿਰਾਸਤ ਵਿਚ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ ।

LEAVE A REPLY

Please enter your comment!
Please enter your name here