ਜਲੰਧਰ, 13 ਅਗਸਤ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਦੇ ਅਵਤਾਰ ਨਗਰ ਵਿਖੇ ਇਕ ਨੌਜਵਾਨ ਵਲੋਂ ਆਪਣੀ ਪਤਨੀ ਅਤੇ ਪਿਤਾ ਦੋਹਾਂ ਦਾ ਹੀ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਅਵਤਾਰ ਨਗਰ ਵਿਖੇ ਜੋ ਬੀਤੇ ਦਿਨੀਂ ਇਕ ਨੌਜ਼ਵਾਨ ਵਲੋਂ ਆਪਣੀ ਪਤਨੀ ਅਤੇ ਆਪਣੇ ਪਿਤਾ ਦਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਵਿਚ ਪਤਨੀ ਦੀ ਪਛਾਣ ਸਵਿਤਾ ਤੇ ਪਿਤਾ ਦੀ ਪਛਾਣ ਅਯੋਧਿਆ ਪ੍ਰਕਾਸ਼ ਦੇ ਤੌਰ ‘ਤੇ ਹੋਈ ਹੈ ਜਦੋਂ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਪਛਾਣ ਹੀਰਾ ਲਾਲ ਦੇ ਤੌਰ ‘ਤੇ ਹੋਈ ਹੈ ।
ਕੀ ਕਾਰਨ ਦੱਸਿਆ ਜਾ ਰਿਹਾ ਹੈ ਕਤਲ ਕਰਨ ਦਾ
ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਕਾਰਨ ਸਾਹਮਣੇ ਆਇਆ ਹੈ ਕਿ ਕਤਲ ਘਰੇਲੂ ਝਗੜੇ ਦੇ ਚਲਦਿਆਂ ਕੀਤੇ ਗਏ ਹਨ । ਫਿਲਹਾਲ ਮੌਕੇ ਉਤੇ ਪਹੁੰਚੀ ਪੁਲਸ ਲਾਸ਼ਾਂ (Corpses) ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ । ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਕਾਤਲ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਪਰਵਾਰ ਵਿਚ ਚਾਰ ਬੱਚੇ ਜਦੋਂ ਸਕੂਲ ਤੋਂ ਆਏ ਤਾਂ ਘਰ ’ਚ ਵਾਰਦਾਤ ਬਾਰੇ ਪਤਾ ਲੱਗਾ ।
ਕੀ ਦੱਸਿਆ ਏ. ਡੀ. ਸੀ. ਪੀ. ਨੇ
ਇਸ ਸਬੰਧੀ ਗੱਲਬਾਤ ਕਰਦਿਆਂ ਏ. ਡੀ. ਸੀ. ਪੀ. (A. D. C. P.) (ਸਿਟੀ-2) ਰਕੇਸ਼ ਯਾਦਵ ਨੇ ਦਸਿਆ ਕਿ ਕਤਲ ਕਰਨ ਵਾਲੇ ਵਿਅਕਤੀ ਨੂੰ ਲੱਭਣ ਲਈ ਟੀਮਾਂ ਲਗਾ ਦਿਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਸਵੇਰੇ ਘਰ ਵਿਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਕਤਲ ਕੀਤੇ ਗਏ ।









