ਹਿਮਾਚਲ ਪ੍ਰਦੇਸ਼, 12 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਚੰਬਾ ਵਿਖੇ ਇਕ ਪਿਤਾ ਵਲੋਂ ਆਪਣੇ ਹੀ ਪੁੱਤਰ ਨੂੰ ਰਾਵੀ ਦਰਿਆ ਵਿਚ ਸੁੱਟਣ ਦਾ ਸਮਾਚਾਰ ਮਿਲਿਆ ਹੈ ।
ਕੌਣ ਹੈ ਇਹ ਪਿਤਾ
ਮਿਲੀ ਜਾਣਕਾਰੀ ਅਨੁਸਾਰ ਚੰਬਾ ਵਿਖੇ ਜਿਸ ਵਿਅਕਤੀ ਵਲੋਂ ਆਪਣੇ ਹੀ ਛੇ ਸਾਲਾ ਬੱਚੇ ਨੂੰ ਰਾਵੀ ਦਰਿਆ (Ravi River) ਵਿਚ ਸੁੱਟਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਪਿਤਾ ਦੀ ਪਛਾਣ ਚੰਬਾ ਦੇ ਪਿੰਡ ਕਿਆਨੀ ਦੇ ਵਸਨੀਕ ਹਿਤੇਸ਼ ਕੁਮਾਰ (Hitesh Kumar) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਇਸ ਵਿਅਕਤੀ ਨੇ ਪੁੱਤਰ ਨੂੰ ਦਰਿਆ ਵਿਚ ਸੁੱਟਣ ਤੋਂ ਬਾਅਦ ਖੁਦ ਹੀ ਫੋਨ ਕਰਕੇ ਪੁਲਸ ਨੂੰ ਅਜਿਹਾ ਕਰਨ ਬਾਰੇ ਦੱਸਿਆ ।
ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ
ਪੁਲਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਹਿਤੇਸ਼ ਕੁਮਾਰ ਦਾ ਵਿਆਹ ਅੰਮ੍ਰਿਤਸਰ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ । ਪਰਿਵਾਰਕ ਝਗੜੇ ਕਾਰਨ ਉਸ ਦੀ ਪਤਨੀ ਆਪਣੇ ਇਕ ਬੱਚੇ ਨਾਲ ਅੰਮ੍ਰਿਤਸਰ ਵਿੱਚ ਉਸ ਦੇ ਪੇਕੇ ਘਰ ਰਹਿਣ ਲਈ ਚਲੀ ਗਈ, ਜਦੋਂ ਕਿ ਉਸ ਦਾ ਛੇ ਸਾਲਾ ਪੁੱਤਰ ਆਪਣੇ ਪਿਤਾ ਨਾਲ ਰਹਿ ਰਿਹਾ ਸੀ । ਪੁਲਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਇਸ ਪਰਿਵਾਰਕ ਕਲੇਸ਼ ਜਾਂ ਕਿਸੇ ਤਰ੍ਹਾਂ ਦੇ ਮਾਨਸਿਕ ਤਣਾਅ ਨੇ ਹਿਤੇਸ਼ ਨੂੰ ਅਜਿਹਾ ਭਿਆਨਕ ਕਦਮ ਚੁੱਕਣ ਲਈ ਮਜਬੂਰ ਕੀਤਾ ।
ਕੀ ਦੱਸਿਆ ਐਸ. ਪੀ. ਸਕਲਾਨੀ ਨੇ
ਇਕ ਪਿਤਾ ਵਲੋਂ ਆਪਣੇ ਹੀ ਪੁੱਤਰ ਨਾ ਅਜਿਹਾ ਕੀਤੇ ਜਾਣ ਤੇ ਚੰਬਾ ਦੇ ਐਸ. ਪੀ. ਵਿਜੇ ਸਕਲਾਨੀ (S. P. Vijay Saklani) ਅਤੇ ਏ. ਐਸ. ਪੀ. ਦਿਨੇਸ਼ ਸ਼ਰਮਾ ਦੀ ਅਗਵਾਈ ਵਿੱਚ ਪੁਲਸ ਦੀ ਇੱਕ ਟੀਮ ਤੁਰੰਤ ਘਟਨਾ ਵਾਲੀ ਥਾਂ `ਤੇ ਪਹੁੰਚੀ । ਘਟਨਾ ਦੀ ਪੁਸ਼ਟੀ ਕਰਦਿਆਂ ਐਸ. ਪੀ. ਸਕਲਾਨੀ ਨੇ ਦੱਸਿਆ ਕਿ ਮੁਲਜ਼ਮ ਹਿਤੇਸ਼ ਕੁਮਾਰ ਵਿਰੁੱਧ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਇਸ ਦੌਰਾਨ ਮਾਸੂਮ ਬੱਚੇ ਦੀ ਭਾਲ ਲਈ ਰਾਵੀ ਦਰਿਆ ਦੇ ਤੇਜ਼ ਵਹਾਅ ਦੇ ਵਿਚਕਾਰ ਸੰਭਾਵਿਤ ਥਾਵਾਂ ‘ਤੇ ਇੱਕ ਵੱਡਾ ਖੋਜ ਅਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ ।
ਮੁਲਜਮ ਨੇ ਪੁਲਸ ਨੂੰ ਹੀ ਨਹੀਂ ਬਲਕਿ ਪਤਨੀ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਦਿੱਤੀ ਜਾਣਕਾਰੀ
ਉਕਤ ਵਿਅਕਤੀ ਜਿਸਨੇ ਆਪਣੇ ਪੁੱਤਰ ਨੂੰ ਰਾਵੀ ਦਰਿਆ ਵਿਚ ਸੁੱਟ ਦਿੱਤਾ ਤੋਂ ਬਾਅਦ ਸਿਰਫ਼ ਪੁਲਸ ਨੂੰ ਹੀ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ ਬਲਕਿ ਉਸ ਵਲੋਂ ਅਜਿਹਾ ਕੀਤੇ ਜਾਣ ‘ਤੇ ਆਪਣੀ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ । ਅਜਿਹਾ ਕਰਨ ਤੋਂ ਬਾਅਦ ਹਿਤੇਸ਼ ਕੁਮਾਰ ਵਲੋਂ ਖੁਦ ਹੀ ਪੁਲਸ ਸਟੇਸ਼ਨ ਆ ਕੇ ਆਪਣਾ ਜੁਰਮ ਮੰਨਦਿਆਂ ਆਤਮ ਸਮਰਪਣ ਕੀਤਾ ਗਿਆ ।









