ਅਧਿਆਪਕਾਂ ਨੂੰ ਨਸਿ਼ਆਂ ਖਿ਼ਲਾਫ਼ ਸਿਖਲਾਈ ਦੇਵੇਗੀ ਪੰਜਾਬ ਦੀ ਮਾਨ ਸਰਕਾਰ

0
26
Bhagwant Mann

ਚੰਡੀਗੜ੍ਹ, 12 ਅਗਸਤ 2026 : ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਵਾਲੀ ਸਰਕਾਰ ਵਲੋਂ ਅਧਿਆਪਕਾਂ ਨੂੰ ਨਸਿ਼ਆਂ ਖਿਲਾਫ਼ ਸਿਖਲਾਈ ਦਿੱਤੀ ਜਾਵੇਗੀ ।

ਕਿੰਨੇ ਜਿਲਿਆਂ ਵਿਚ ਦਿੱਤੀ ਜਾਵੇਗੀ ਸਿਖਲਾਈ

ਮਿਲੀ ਜਾਣਕਾਰੀ ਅਨੁਸਾਰ ਨਸ਼ੇ ਦੇ ਦੁਰਉਪਯੋਗ ਖ਼ਿਲਾਫ਼ ਆਪਣੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ‘ਚ ਅਹਿਮ ਕਦਮ ਚੁੱਕਦਿਆਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਨੇ ਆਪਣੀ ਮੁੱਖ ਨਸ਼ਾ ਵਿਰੋਧੀ ਮੁਹਿੰਮ `ਯੁੱਧ ਨਸ਼ਿਆਂ ਵਿਰੁੱਧ` ਤਹਿਤ ਪਿਛਲੇ ਹਫ਼ਤੇ 12 ਜ਼ਿਲਿਆਂ `ਚ ਅਧਿਆਪਕਾਂ ਲਈ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਕੀਤਾ ।

ਕਿੰਨੇ ਅਧਿਆਪਕਾਂ ਨੂੰ ਦਿੱਤੀ ਜਾਵੇਗੀ ਸਿਖਲਾਈ

ਪ੍ਰਾਪਤ ਸੂਚਨਾ ਮੁਤਾਬਕ ਇਸ ਪਹਿਲ ਦਾ ਉਦੇਸ਼ 21,850 ਤੋਂ ਵੱਧ ਅਧਿਆਪਕਾਂ ਨੂੰ ਵਿਦਿਆਰਥੀਆਂ ‘ਚ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਅਤੇ ਨਸ਼ੇ ਦੇ ਦੁਰਉਪਯੋਗ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰਨ ਅਤੇ ਸਮੇਂ ‘ਤੇ ਲੋੜੀਂਦੇ ਕਦਮ ਚੁੱਕਣ ਲਈ ਜ਼ਰੂਰੀ ਯੋਗਤਾ ਅਤੇ ਵਿਵਹਾਰਕ ਹੁਨਰ ਨਾਲ ਲੈਸ ਕਰਨਾ ਹੈ । ਇਸ ਮੁਹਿੰਮ ਦੀ ਸ਼ੁਰੂਆਤ ਫਾਜ਼ਿਲਕਾ ਅਤੇ ਤਰਨਤਾਰਨ ਤੋਂ ਕੀਤੀ ਗਈ, ਜਿੱਥੇ ਪਿਛਲੇ ਹਫ਼ਤੇ 800 ਤੋਂ ਵੱਧ ਅਧਿਆਪਕਾਂ ਨੇ ਵਰਕਸ਼ਾਪ ‘ਚ ਭਾਗ ਲਿਆ ।

ਕਿਹੜੇ ਕਿਹੜੇ ਜਿਲੇ ਤੋਂ ਕੀਤੀ ਜਾ ਰਹੀ ਹੈ ਸ਼ੁਰੂਆਤ

ਇਨ੍ਹਾਂ ਪਹਿਲ ਕਦਮੀਆਂ ਦੀ ਸਫਲਤਾ ਦੇ ਆਧਾਰ ‘ਤੇ ਮਾਨ ਸਰਕਾਰ ਨੇ ਹੁਣ ਸਿਖਲਾਈ ਮਾਡਿਊਲ ਦਾ ਪੜਾਅਵਾਰ ਵਿਸਥਾਰ ਸ਼ੁਰੂ ਕੀਤਾ ਹੈ, ਜਿਸਦੀ ਸ਼ੁਰੂਆਤ ਫਾਜ਼ਿਲਕਾ, ਤਰਨਤਾਰਨ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਹਾਲੀ, ਰੋਪੜ, ਕਪੂਰਥਲਾ, ਲੁਧਿਆਣਾ ਅਤੇ ਪਟਿਆਲਾ ਤੋਂ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here