ਰੂਸ ਦੀ ਯੂਨੀਵਰਸਿਟੀ ‘ਚ ਹੋਈ ਗੋਲੀਬਾਰੀ ਤੋਂ ਬਾਅਦ ਭਾਰਤੀ ਦੂਤਘਰ ਨੇ ਕਹੀ ਇਹ ਗੱਲ

0
87

ਰੂਸ ‘ਚ ਸਥਿਤ ਪਰਮ ਸ਼ਹਿਰ ਦੀ ਇੱਕ ਯੂਨੀਵਰਸਿਟੀ ’ਚ ਅੱਜ ਸਵੇਰੇ ਇੱਕ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ, ਜਿਸ ’ਚ 8 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 6 ਹੋਰ ਜ਼ਖ਼ਮੀ ਹੋ ਗਏ। ਬੰਦੂਕਧਾਰੀ ਨੂੰ ਬਾਅਦ ’ਚ ਢੇਰ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਜਾਂਚ ਕਮੇਟੀ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੱਝ ਵਿਦਿਆਰਥੀਆਂ ਨੇ ਆਪਣੀ ਜਾਨ ਬਚਾਉਣ ਲਈ ਇਮਾਰਤ ਦੀਆਂ ਖਿੜਕੀਆਂ ਤੋਂ ਛਾਲਾਂ ਮਾਰੀਆਂ। ਮਾਸਕੋ ਸਥਿਤ ਭਾਰਤੀ ਦੂਤਘਰ ਨੇ ਇਸ ਦੀ ਜਾਣਕਾਰੀ ਦਿੱਤੀ ਕਿ ਰੂਸ ਦੇ ਪਰਮ ਸ਼ਹਿਰ ਦੀ ਯੂਨੀਵਰਸਿਟੀ ’ਚ ਮੌਜੂਦ ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ ਹਨ। ਭਾਰਤੀ ਦੂਤਘਰ ਨੇ ਟਵੀਟ ਕਰ ਕੇ ਕਿਹਾ, ‘ਰੂਸ ਦੀ ਪਰਮ ਸਟੇਟ ਯੂਨੀਵਰਸਿਟੀ ’ਤੇ ਹੋਏ ਭਿਆਨਕ ਹਮਲੇ ਤੋਂ ਹੈਰਾਨ ਹਨ।

ਉਨ੍ਹਾਂ ਨੇ ਕਿਹਾ ਮ੍ਰਿਤਕਾਂ ਪ੍ਰਤੀ ਸਾਡੀ ਡੂੰਘੀ ਹਮਦਰਦੀ ਹੈ ਤੇ ਅਸੀਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ। ਦੂਤਘਰ ਸਥਾਨਕ ਅਧਿਕਾਰੀਆਂ ਅਤੇ ਭਾਰਤੀ  ਵਿਦਿਆਰਥੀਆਂ ਦੇ ਪ੍ਰਤੀਨਿਧੀਆਂ ਦੇ ਸੰਪਰਕ ’ਚ ਹੈ। ਪਰਮ ਸਟੇਟ ਮੈਡੀਕਲ ਯੂਨੀਵਰਸਿਟੀ ’ਚ ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ ਹਨ। ਪਰਮ ਸਟੇਟ ਯੂਨੀਵਰਸਿਟੀ ਪ੍ਰੈੱਸ ਸਰਵਿਸ ਦੇ ਅਨੁਸਾਰ ਅਣਪਛਾਤੇ ਅਪਰਾਧੀ ਨੇ ਗੈਰ-ਮਾਰੂ ਬੰਦੂਕ ਦੀ ਵਰਤੋਂ ਕੀਤੀ। ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਆਪਣੇ ਆਪ ਨੂੰ ਕਮਰਿਆਂ ’ਚ ਬੰਦ ਕਰ ਲਿਆ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਉਨ੍ਹਾਂ ਲੋਕਾਂ ਨੂੰ ਕੈਂਪਸ ਛੱਡਣ ਦੀ ਅਪੀਲ ਕੀਤੀ, ਜੋ ਅਜਿਹਾ ਕਰਨ ਦੀ ਹਾਲਤ ’ਚ ਸਨ।

LEAVE A REPLY

Please enter your comment!
Please enter your name here