ਅਮਰੀਕਾ `ਚ ਭਾਰਤੀ ਮੂਲ ਦੇ ਵਿਅਕਤੀ ਖਿ਼ਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ

0
30
Sexual assault

ਵਾਸਿ਼ੰਗਟਨ, 6 ਅਗਸਤ 2026 : ਅਮਰੀਕਾ (America) ਵਿਖੇ ਭਾਰਤੀ ਮੂਲ ਦੇ ਇਕ ਮਕਾਨ ਮਾਲਕ ਵਿਅਕਤੀ ਵਿਰੁੱਧ ਕਿਰਾਏਦਾਰ ਦਾ ਜਿਨਸੀ ਸੋਸ਼਼ਣ (Sexual abuse) ਕੀਤੇ ਜਾਣ ‘ਤੇੇ ਮਾਮਲਾ ਦਰਜ ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਸੰਘੀ ਸਰਕਾਰ ਨੇ ਪੈਨਸਿਲਵੇਨੀਆ ਵਿੱਚ ਇੱਕ ਭਾਰਤੀ ਮਕਾਨ ਮਾਲਕ ਵਿਰੁੱਧ ਮੁਕੱਦਮਾ ਦਾਇਰ (Lawsuit filed) ਕੀਤਾ ਹੈ, ਜਿਸ ਵਿੱਚ ਉਸ ਉੱਤੇ ਇੱਕ ਮਹਿਲਾ ਕਿਰਾਏਦਾਰ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ ਵਿਚ ਭਾਰਤੀ ਮੂਲ ਦੇ ਵਿਅਕਤੀ ਦੀ ਪਛਾਣ ਵੈਂਕਟਚਲਮ ਮਨੀ (Venkatachalam Mani) ਦੇ ਤੌਰ ‘ਤੇ ਹੋਈ ਹੈ ।

ਜਿਨਸੀ ਸੋੋਸ਼ਣ ਦੀ ਸਿ਼ਕਾਰ ਪੀੜ੍ਹਤਾ ਨੇ ਕੀ ਦੋਸ਼ ਲਗਾਇਆ

ਅਮਰੀਕਾ ਵਿਖੇ ਮਕਾਨ ਮਾਲਕ ਵਲੋਂ ਜਿਨਸੀ ਸੋਸ਼ਣ ਦਾ ਸਿ਼ਕਾਰ ਹੋਈ ਸਿ਼ਕਾਰ ਕਿਰਾਏਦਾਰ ਮਹਿਲਾ ਨੇ ਪੈਨਸਿਲਵੇਨੀਆ ਦੇ ਮਿਡਲ ਡਿਸਟ੍ਰਿਕਟ ਲਈ ਅਮਰੀਕੀ ਜ਼ਿਲ੍ਹਾ ਅਦਾਲਤ (US District Court) ਵਿੱਚ ਬੁੱਧਵਾਰ ਨੂੰ ਦਾਇਰ ਕੀਤੇ ਗਏ ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮਕਾਨ ਮਾਲਕ ਵੈਂਕਟਚਲਮ ਮਨੀ ਨੇ ਸਟੇਟ ਕਾਲਜ ਬੋਰੋ ਖੇਤਰ ਵਿੱਚ ਇੱਕ ਮਹਿਲਾ ਕਿਰਾਏਦਾਰ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਜਦੋਂ ਉਸਨੇ ਵਿਰੋਧ ਕੀਤਾ ਘਰ ਦੀ ਮੁਰੰਮਤ ਲਈ ਉਸ ਦੀਆਂ ਬੇਨਤੀਆਂ ਨੂੰ ਵਾਰ-ਵਾਰ ਅਣਡਿੱਠ ਕੀਤਾ ।

ਕੀ ਆਖਿਆ ਅਮਰੀਕੀ ਅਟਾਰਨੀ ਨੇ

ਪੈਨਸਿਲਵੇਨੀਆ ਦੇ ਮਿਡਲ ਡਿਸਟ੍ਰਿਕਟ ਲਈ ਅਮਰੀਕੀ ਅਟਾਰਨੀ (US Attorney) ਬ੍ਰਾਇਨ ਡੀ. ਮਿਲਰ ਨੇ ਕਿਹਾ ਕਿ ਮਕਾਨ ਮਾਲਕਾਂ ਦੁਆਰਾ ਕਿਰਾਏਦਾਰਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਬਦਲਾ ਲੈਣ ਦੇ ਯਤਨਾਂ ਨੂੰ ਪੈਨਸਿਲਵੇਨੀਆ ਦੇ ਮਿਡਲ ਡਿਸਟ੍ਰਿਕਟ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਜਾਂਚ ਤੋਂ ਬਾਅਦ ਵਿਭਾਗ ਨੇ ਪਾਇਆ ਕਿ ਮਨੀ ਨੇ ਫੇਅਰ ਹਾਊਸਿੰਗ ਐਕਟ ਦੀ ਉਲੰਘਣਾ ਕਰਦੇ ਹੋਏ ਕਿਰਾਏਦਾਰ ਨਾਲ ਵਿਤਕਰਾ ਕੀਤਾ ਸੀ ।

LEAVE A REPLY

Please enter your comment!
Please enter your name here