ਮੇਰਠ `ਚ ਫ਼ਰਜ਼ੀ ਪੁਲਸ ਦਫ਼ਤਰ ਦੇ ਪਰਦਾਫਾਸ਼ ਮਾਮਲੇ ਵਿਚ 2 ਗ੍ਰਿਫ਼ਤਾਰ

0
33
Meerut Arrested

ਮੇਰਠ, 3 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇਰਠ ਵਿਖੇ ਦੋ ਨੌਜਵਾਨਾਂ ਨੂੰ ਫਰਜੀ ਪੁਲਸ ਦਫ਼ਤਰ ਅਤੇ ਹਨੀ ਟੈ੍ਪ ਮਾਮਲੇ ਵਿਚ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਸੀ. ਓ. ਥਾਣੇਦਾਰ ਬਣ ਕੇ ਕਰਦੇ ਸਨ ਵਸੂਲੀ

ਉੱਤਰ ਪ੍ਰਦੇਸ਼ ਦੇ ਮੇਰਠ ‘ਚ ਬ੍ਰਹਮਪੁਰੀ ਥਾਣਾ ਪੁਲਸ ਨੇ ਹਨੀਟੈ੍ਪ (Honeytrap) ਗਿਰੋਹ ਅਤੇ ਫ਼ਰਜ਼ੀ ਪੁਲਸ ਦਫ਼ਤਰ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦੇ ਮੈਂਬਰ ਸੋਸ਼ਲ ਮੀਡੀਆ ਦੇ ਜ਼ਰੀਏ ਨੌਜਵਾਨਾਂ ਨੂੰ ਆਪਣੇ ਜਾਲ ‘ਚ ਫਸਾਉਂਦੇ ਸਨ ਅਤੇ ਫਿਰ ਖ਼ੁਦ ਨੂੰ ਸੀ. ਓ. ਤੇ ਥਾਣੇਦਾਰ ਦੱਸਦੇ ਸਨ । ਮੁਲਜ਼ਮ ਨੌਜਵਾਨਾਂ ਨੂੰ ਮੁਕੱਦਮੇ, ਜੇਲ ਅਤੇ ਐਨਕਾਊਂਟਰ ਦਾ ਡਰ ਵਿਖਾ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਦੇ ਸਨ ।

ਸਿਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ

ਪੁਲਸ ਅਨੁਸਾਰ ਰਿਠਾਨੀ ਨਿਵਾਸੀ ਨੀਰਜ ਪਾਲ ਨੇ ਸਿ਼ਕਾਇਤ ਦਰਜ ਕਰਵਾਈ ਸੀ ਕਿ ਸ਼ਸ਼ਾਂਕ ਸ਼ਰਮਾ, ਰਾਹੁਲ, ਆਕਾਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁਲਸ ਅਧਿਕਾਰੀ ਬਣ ਕੇ ਉਨ੍ਹਾਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਸੀ । ਮੁਲਜ਼ਮਾਂ ਨੇ ਦਬਾਅ ਬਣਾ ਕੇ 10 ਹਜ਼ਾਰ ਰੁਪਏ ਆਨ-ਲਾਈਨ ਵੀ ਟ੍ਰਾਂਸਫਰ ਕਰਵਾ ਲਏ ਸਨ ।

ਜਾਂਚ ਵਿਚ ਕੀ ਕੀ ਆਇਆ ਸਾਹਮਣੇ

ਸਿਕਾਇਤ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਰਾਹੁਲ ਪਾਲ ਅਤੇ ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ । ਜਾਂਚ ‘ਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਮੋਹਕਮਪੁਰ ‘ਚ ਇਕ ਫ਼ਰਜ਼ੀ ਪੁਲਸ ਦਫ਼ਤਰ (Fake police office) ਬਣਾਇਆ ਹੋਇਆ ਸੀ, ਜਿੱਥੇ ਕ੍ਰਾਈਮ ਰਜਿਸਟਰ, ਐੱਫ. ਆਈ. ਆਰ. ਰਜਿਸਟਰ, ਫ਼ਰਜ਼ੀ ਬਿਨੈ ਪੱਤਰ ਅਤੇ ਪੁਲਸ ਅਧਿਕਾਰੀਆਂ ਦੀਆਂ ਮੋਹਰਾਂ ਰੱਖੀਆਂ ਸਨ ।

ਕੀ ਕੀ ਬਰਾਮਦ ਕੀਤਾ ਗਿਆ ਹੈ ਪਕੜੇ ਗਏ ਨੌਜਵਾਨਾਂ ਕੋਲੋਂ

ਮੁਲਜ਼ਮ ਇੰਸਟਾਗ੍ਰਾਮ ‘ਤੇ ਫ਼ਰਜ਼ੀ ਆਈ. ਡੀ. ਬਣਾ ਕੇ ਜਾਂ ਲੜਕੀ ਬਣ ਕੇ ਨੌਜਵਾਨਾਂ ਨਾਲ ਦੋਸਤੀ ਕਰਦੇ ਸਨ ਅਤੇ ਅਸ਼ਲੀਲ ਚੈਟ ਜਾਂ ਵੀਡੀਓ ਕਾਲ ਦੇ ਜ਼ਰੀਏ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਫ਼ਰਜ਼ੀ ਦਫ਼ਤਰ ‘ਚ ਬੁਲਾਉਂਦੇ ਸਨ । ਪੁਲਸ ਨੇ ਮੁਲਜ਼ਮਾਂ ਤੋਂ ਕਾਰ, ਮੋਬਾਈਲ ਫੋਨ, ਲੈਪਟਾਪ, ਟੈਬਲੇਟ, ਵਾਕੀ-ਟਾਕੀ, ਫ਼ਰਜ਼ੀ ਦਸਤਾਵੇਜ਼, ਨੇਮ ਪਲੇਟ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ ।

LEAVE A REPLY

Please enter your comment!
Please enter your name here