ਕੁਆਰੀ ਧੀ ਦੇ ਨਵਜਾਤ ਬੱਚੇ ਨੂੰ ਗੋਹੇ ਦੇ ਢੇਰ `ਚ ਜਿ਼ੰਦਾ ਦਫ਼ਨਾਇਆ

0
192
baby

ਬਾਲਾਘਾਟ, 3 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਬਾਲਾਘਾਟ ਵਿਖੇ ਇਕ ਨਵ-ਜੰਮੇ ਬੱਚੇ ਨੂੰ ਗੋਹੇ ਦੇ ਢੇਰ ਵਿਚ ਜਿਉਂਦਾ ਹੀ ਦਫਨਾਏ (Buried alive) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਿਸ ਕਾਰਨ ਕੀਤਾ ਪਿਤਾ ਵਲੋਂ ਅਜਿਹਾ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਬਾਲਾਘਾਟ ਜਿਲੇ (Balaghat District) ‘ਚ ਆਪਣੀ ਕੁਆਰੀ ਧੀ ਤੋਂ ਜਨਮੇ ਨਵਜਾਤ ਬੱਚੇ (Newborn baby) ਦਾ ਰਾਜ਼ ਲੁਕਾਉਣ ਲਈ ਇਕ ਪਿਓ ਨੇ ਬੱਚੇ ਨੂੰ ਕਥਿਤ ਤੌਰ ‘ਤੇ ਗੋਹੇ ਦੇ ਢੇਰ ‘ਚ ਜਿੰਦਾ ਹੀ ਦਫ਼ਨਾ ਦਿੱਤਾ । ਇਸ ਤੋਂ ਬਾਅਦ ਮੁਲਜ਼ਮ ਨੇ ਖ਼ੁਦ ਕੀਟਨਾਸ਼ਕ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸਿ਼ਸ਼ ਕੀਤੀ ।

ਪਿੰਡ ਵਾਸੀਆਂ ਨੇ ਪੁਲਸ ਨੂੰ ਕੀ ਦੱਸਿਆ

ਪੁਲਸ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਵੇਲੇ ਮੁਲਜ਼ਮ ਵਿਅਕਤੀ ਦੇ ਘਰੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਸੀ । ਜਦੋਂ ਆਵਾਜ਼ ਆਉਣੀ ਬੰਦ ਹੋ ਗਈ ਤਾਂ ਉਨ੍ਹਾਂ ਨੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਪਰ ਪਰਿਵਾਰ ਵਾਲਿਆਂ ਨੇ ਟਾਲ-ਮਟੋਲ ਭਰੇ ਜਵਾਬ ਦਿੱਤੇ, ਜਿਸ ਨਾਲ ਪਿੰਡ ਵਾਸੀਆਂ ਦਾ ਸ਼ੱਕ ਡੂੰਘਾ ਹੋ ਗਿਆ ।

LEAVE A REPLY

Please enter your comment!
Please enter your name here