ਬਰੇਲੀ, 31 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਰੇਲੀ ਦੇ ਫਤਿਹਗੰਜ ਵਿਖੇ ਇਕ ਵਿਅਕਤੀ ਵਲੋਂ ਪੈਟਰੋਲ ਛਿੜਕ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਬਰੇਲੀ (Bareilly) ਦੇ ਫਤਿਹਗੰਜ ਪੱਛਮੀ ਖੇਤਰ ਵਿਖੇ ਜੋ ਇਕ ਘਰੇਲੂ ਝਗੜੇ ਦੇ ਚਲਦਿਆਂ ਮੁਹੱਲਾ ਅੰਸਾਰੀ ਸਥਿਤ ਹੁਸੈਨੀ ਮਸਜਿਦ ਦੇ ਮੁਅੱਜਿ਼ਨ (ਮੌਲਾਨਾ) ਵਲੋਂ ਪੈਟਰੋਲ ਛਿੜਕ (Spill petrol) ਕੇ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ ਅਬਦੁੱਲ ਕਾਦਿਰ (Abdul Qadir) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਗੰਭੀਰ ਝੁਲਸੇ ਅਬਦੁਲ ਕਾਦਿਰ ਦੀ ਇਲਾਜ ਦੌਰਾਨ ਬੁੱਧਵਾਰ ਨੂੰ ਮੌਤ ਹੋ ਗਈ ।
ਵੀਡੀਓ ਵਿਚ ਪਤਨੀ ਤੇ ਸਾਲੇ ‘ਤੇ ਲਗਾਇਆ ਹੈ ਮਾਨਸਿਕ ਪ੍ਰੇ਼ਸ਼ਾਨ ਕਰਨ ਦਾ ਦੋਸ਼
ਘਟਨਾ ਤੋਂ ਬਾਅਦ ਸਾਹਮਣੇ ਆਈ ਇਕ ਵੀਡੀਓ ਵਿਚ ਉਸਨੇ ਆਪਣੀ ਪਤਨੀ ਅਤੇ ਉਸ ਦੇ ਭਰਾ ‘ਤੇ ਮਾਨਸਿਕ ਪ੍ਰੇਸ਼ਾਨੀ ਦਾ ਦੋਸ਼ ਲਗਾਇਆ ਹੈ । ਇਹ ਘਟਨਾ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ । ਅਬਦੁਲ ਕਾਦਿਰ ਆਪਣੇ ਪਿੱਛੇ ਪਤਨੀ, ਇਕ ਬੇਟਾ ਅਤੇ ਇਕ ਬੇਟੀ ਛੱਡ ਗਿਆ ਹੈ ।
ਪੁਲਸ ਨੇ ਕਰ ਦਿੱਤੀ ਹੈ ਘਟਨਾਕ੍ਰਮ ਦੇ ਕਾਰਨਾਂ ਦੀ ਜਾਂਚ ਸ਼ੁਰੂ
ਘਟਨਾ ਤੋਂ ਬਾਅਦ ਇਲਾਜ ਦੌਰਾਨ ਰਿਕਾਰਡ ਕੀਤੀ ਗਈ ਉਸਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਸੀ. ਓ. ਹਾਈਵੇਅ ਦੇਵੇਸ਼ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਸੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।









