ਸਿਮਲਾ, 28 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਚੰਬਾ ਵਿਖੇ ਇਕ ਕਾਰ ਦੇ ਖੱਡ ਵਿਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੀ ਦੱਸਿਆ ਪੁਲਸ ਸੁਪਰਡੈਂਟ ਨੇ
ਉਪਰੋਕਤ ਵਾਪਰੇ ਸੜਕ ਹਾਦਸੇ (Road accidents) ਜਿਸ ਵਿਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਵਿਚ ਬੱਚਾ, ਮਾਤਾ-ਪਿਤਾ ਤੇ ਦਾਦਾ-ਦਾਦੀ ਸ਼ਾਮਲ ਦੱਸੇ ਜਾ ਰਹੇ ਹਨ ਸਬੰਧੀ ਚੰਬਾ ਜਿਲੇ ਦੇ ਪੁਲਸ ਸੁਪਰਡੈਂਟ ਵਿਜੈ ਸਕਲਾਨੀ ਨੇ ਦੱਸਿਆ ਕਿ ਲਾਸ਼ਾਂ ਨੂੰ ਖੱਡ ਵਿਚੋਂ ਕੱਢਿਆ ਜਾ ਰਿਹਾ ਹੈ ਅਤੇ ਮ੍ਰਿਤਕਾਂ ਦੀ ਪਛਾਣ ਕਰਨ ਤੇ ਹੋਰ ਜਰੂਰੀ ਕਾਨੂੰਨੀ ਪ੍ਰਕਿਰਿਆਵਾਂ ਜਾਰੀ ਹਨ । ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ।
ਕੀ ਦੱਸਿਆ ਜਾ ਰਿਹਾ ਹੈ ਹਾਦਸੇ ਦਾ ਕਾਰਨ
ਪ੍ਰਾਪਤ ਸੂਚਨਾ ਮੁਤਾਬਕ ਜੋ ਉਪਰੋਕਤ ਕਾਰ ਚੰਬਾ ਜਿਲੇ ਦੇ ਭਰਮੌਰ-ਪਠਾਨਕੋਟ ਰਾਜ ਮਾਰਗ ‘ਤੇ ਲਾਹੜ ਦੇ ਨੇੜੇ ਡੂੰਘੀ ਖੱਡ (Deep pit) ਵਿਚ ਡਿੱਗ ਗਈ ਦੇ ਡਿੱਗਣ ਦਾ ਕਾਰਨ ਕਾਰ ਚਲਾ ਰਹੇ ਵਿਅਕਤੀ ਦੇ ਵਾਹਨ ਤੋਂ ਕੰਟਰੋਲ ਗੁਆ ਦੇਣਾ ਹੋ ਸਕਦਾ ਹੈ । ਜਾਣਕਾਰੀ ਮੁਤਾਬਕ ਉਕਤ ਪਰਿਵਾਰ ਆਪਣੇ ਇਕ ਸਾਲ ਦੇ ਬੱਚੇ ਦੇ ਇਲਾਜ ਲਈ ਪਠਾਨਕੋਟ ਜਾ ਰਿਹਾ ਸੀ ।









