ਟੈਸਟ ਮੈਚਾਂ ਦੀ ਲੜੀ ਲਈ ਬੀ. ਸੀ. ਸੀ. ਆਈ. ਨੇ ਕੀਤਾ ਟੀਮ ਦਾ ਐਲਾਨ

0
38
Cricket Team

ਨਵੀਂ ਦਿੱਲੀ, 28 ਜੁਲਾਈ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) ਵਲੋਂ ਸ਼੍ਰੀਲੰਕਾ ਵਿਰੁੱਧ ਸ਼ੁਰੂ ਹੋਣ ਵਾਲੀ ਟੈਸਟ ਮੈਚਾਂ ਦੀ ਲੜੀ ਦੇ ਚਲਦਿਆਂ ਭਾਰਤੀ ਕ੍ਰਿਕਟ ਟੀਮ (Indian cricket team) ਦਾ ਐਲਾਨ ਕੀਤਾ ਗਿਆ ਹੈ ।

ਕਦੋਂ ਸ਼ੁਰੂ ਹੋਣੀ ਹੈ ਇਹ ਮੈਚਾਂ ਦੀ ਲੜੀ

ਮਿਲੀ ਜਾਣਕਾਰੀ ਅਨੁਸਾਰ ਬੀ. ਸੀ. ਸੀ. ਆਈ. ਨੇ ਜੋ ਸ਼੍ਰੀਲੰਕਾ ਵਿਰੁੱਧ ਸ਼ੁਰੂ ਹੋਣ ਵਾਲੇ ਟੈਸਟ ਮੈਚਾਂ (Test matches) ਦੀ ਲੜੀ ਦੇ ਚਲਦਿਆਂ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕੀਤਾ ਹੈ ਤਹਿਤ ਇਹ ਮੈਚਾਂ ਦੀ ਲੜੀ 15 ਅਗਸਤ ਤੋਂ ਸ਼ੁਰੂ ਹੋਣ ਵਾਲੀ ਹੈ ।

ਕੌਣ ਕੌਣ ਲਿਆ ਗਿਆ ਹੈ ਟੀਮ ਵਿਚ

15 ਅਗਸਤ ਤੋਂ ਸ੍ਰੀਲੰਕਾ ਵਿਰੁੱਧ ਸ਼ੁਰੂ ਹੋਣ ਵਾਲੇ ਟੈਸਟ ਮੈਚਾਂ ਦੀ ਲੜੀ ਤਹਿਤ ਜਿਸ ਟੀਮ ਦਾ ਐਲਾਨ ਕੀਤਾ ਗਿਆ ਹੈ ਵਿਚ ਸ਼ੁਭਮਨ ਗਿੱਲ (ਕਪਤਾਨ), ਕੇ. ਐਲ. ਰਾਹੁਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿਸ਼ਭ ਪੰਤ, ਦੇਵਦੱਤ ਪਡੀਕਲ, ਸਾਈ ਸੁਦਰਸ਼ਨ, ਧਰੁਵ ਜੁਰੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕਿਸ਼ਨਾ, ਗੁਰਨੂਰ ਬਰਾੜ, ਸਰਾਂਸ਼ ਜੈਨ ਸ਼ਾਮਲ ਹਨ ।

LEAVE A REPLY

Please enter your comment!
Please enter your name here